ਸਰੀ ਦੇ ਮੇਅਰ ਉਮੀਦਵਾਰ ਵੱਲੋਂ 6.8 ਮਿਲੀਅਨ ਡਾਲਰ ਦੇ ਜ਼ਮੀਨੀ ਸੌਦੇ 'ਤੇ ਸਵਾਲ
ਸਰੀ ਦੇ ਮੇਅਰ ਅਹੁਦੇ ਲਈ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਦੋਸ਼ ਲਗਾਇਆ ਹੈ ਕਿ ਸਿਟੀ ਹਾਲ ਨੇ 152 ਸਟਰੀਟ ਸਥਿਤ 'ਤੇ 13 ਏਕੜ ਜ਼ਮੀਨ ਲਈ ਇੱਕ “ਸ਼ੱਕੀ ਲੈਣ-ਦੇਣ” ਤਹਿਤ 6.8 ਮਿਲੀਅਨ ਡਾਲਰ ਦੀ ਭੁਗਤਾਨੀ ਕੀਤੀ, ਜਦਕਿ ਇਹ ਜ਼ਮੀਨ ਪਹਿਲਾਂ 4.9 ਮਿਲੀਅਨ ਡਾਲਰ ‘ਤੇ ਲਿਸਟ ਕੀਤੀ ਗਈ ਸੀ ਅਤੇ ਲੰਬੇ ਸਮੇਂ ਤੱਕ ਮਾਰਕੀਟ ਵਿੱਚ ਰਹੀ ਸੀ। ਰੰਧਾਵਾ ਮੁਤਾਬਕ ਇਹ ਜ਼ਮੀਨ ਕੁਝ ਹਫ਼ਤੇ ਪਹਿਲਾਂ ਹੀ 3.35 ਮਿਲੀਅਨ ਡਾਲਰ ਵਿੱਚ ਵਿਕੀ ਸੀ, ਜਿਸ ਤੋਂ ਬਾਅਦ ਸਿਟੀ ਵੱਲੋਂ ਇਸ ਦੀ ਵੱਧ ਕੀਮਤ ‘ਤੇ ਖਰੀਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਗੰਭੀਰ ਸਵਾਲ ਖੜ੍ਹਾ ਕਰਦਾ ਹੈ ਕਿ TAXPAYERS ਦੇ ਪੈਸੇ ਦੀ ਵਰਤੋਂ ਤੋਂ ਪਹਿਲਾਂ ਕਿਹੜੀ ਡਿਊ ਡਿਲੀਜੈਂਸ ਕੀਤੀ ਗਈ। ਰੰਧਾਵਾ ਨੇ ਮੰਗ ਕੀਤੀ ਹੈ ਕਿ ਸਿਟੀ ਹਾਲ ਸਾਰੇ ਗੈਰ-ਗੁਪਤ ਦਸਤਾਵੇਜ਼, ਅਪ੍ਰੇਜ਼ਲ ਰਿਪੋਰਟਾਂ, ਮਾਰਕੀਟ ANALYSIS ਅਤੇ ਸਟਾਫ਼ ਸਿਫਾਰਸ਼ਾਂ ਜਨਤਕ ਕਰੇ ਤਾਂ ਜੋ ਖਰੀਦ ਦੀ ਵਾਜਬੀਅਤ ਸਾਬਤ ਹੋ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਟੀ ਨੇ ਇਹ ਜ਼ਮੀਨ ਬੀਸੀ ਅਸੈਸਮੈਂਟ ਮੁੱਲ ਤੋਂ ਵੀ ਕਈ ਗੁਣਾ ਵੱਧ ਕੀਮਤ ‘ਤੇ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲੀਆ ਸਰੀ ਸਿਟੀ ਸੈਂਟਰ ਵਿੱਚ ਹੋਏ ਹੋਰ ਜ਼ਮੀਨੀ ਸਵੈਪ ਵਿਵਾਦਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੱਡੇ ਸਰਕਾਰੀ ਸੰਪਤੀ ਲੈਣ-ਦੇਣਾਂ ਵਿੱਚ ਪਾਰਦਰਸ਼ਤਾ ਲਾਜ਼ਮੀ ਹੈ। ਮੇਅਰ ਬ੍ਰੈਂਡਾ ਲੌਕ ਨੇ ਇਨ੍ਹਾਂ ਦੋਸ਼ਾਂ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ, ਜਦਕਿ ਸਿਟੀ ਹਾਲ ਵੱਲੋਂ ਜਵਾਬ ਦੀ ਉਡੀਕ ਜਾਰੀ ਹੈ।