ਕੈਨੇਡਾ ਵਿੱਚ 7-Eleven SANDWICH ਅਤੇ WRAPS ‘ਤੇ ਲਿਸਟੀਰੀਆ ਖਤਰੇ ਕਾਰਨ RECALL ਜਾਰੀ
ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ Western Canada ਵਿੱਚ ਵੇਚੇ ਗਏ 7-Eleven ਬ੍ਰਾਂਡ ਦੇ ਕਈ sandwiches, subs and wraps ਨੂੰ ਸੰਭਾਵਿਤ Listeria monocytogenes contamination ਦੇ ਖਤਰੇ ਕਾਰਨ RECALL ਕੀਤਾ ਜਾ ਰਿਹਾ ਹੈ। ਇਹ ਕਲਾਸ 1 ਰੀਕਾਲ ਹੈ, ਜਿਸਨੂੰ ਏਜੰਸੀ ਦੀ ਸਭ ਤੋਂ ਗੰਭੀਰ ਸ਼੍ਰੇਣੀ ਮੰਨਿਆ ਜਾਂਦਾ ਹੈ। ਇਹ ਰੀਕਾਲ ਅਲਬਰਟਾ, ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਾਨ ਵਿੱਚ ਵੰਡੇ ਗਏ ਘੱਟੋ-ਘੱਟ 16 PRODUCTS ‘ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਵਿੱਚ ਟਰਕੀ, ਹੈਮ ਅਤੇ ਸਵਿਸ ਸਬਸ, ਚਿਕਨ ਸੀਜ਼ਰ ਰੈਪਸ, BREAKFAST ਸੈਂਡਵਿਚ, ਪੀਜ਼ਾ ਸਬਸ, ਹੰਗਰੀਮੈਨ ਸਬਸ ਅਤੇ ਟੂਨਾ ਜਾਂ ਰੋਸਟ ਬੀਫ ਵੈੱਜ ਸ਼ਾਮਲ ਹਨ। CFIA ਮੁਤਾਬਕ ਇਹ ਸਾਰੇ ਉਤਪਾਦ 12 ਅਪ੍ਰੈਲ ਤੋਂ 15 ਅਪ੍ਰੈਲ 2026 ਤੱਕ ਦੀਆਂ ਬੈਸਟ-ਬਿਫੋਰ ਤਰੀਕਾਂ ਵਾਲੇ ਹਨ।
ਏਜੰਸੀ ਦਾ ਕਹਿਣਾ ਹੈ ਕਿ ਇਹ ਰੀਕਾਲ 7-Eleven Canada Inc. ਵੱਲੋਂ ਖੁਦ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਤੱਕ ਕਿਸੇ ਵੀ ਬਿਮਾਰੀ ਦੀ ਰਿਪੋਰਟ ਨਹੀਂ ਮਿਲੀ। ਫੂਡ ਸੇਫਟੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਹੈ ਕਿ ਹੋਰ ਉਤਪਾਦ ਵੀ ਇਸ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਲਿਸਟੀਰੀਆ ਬੈਕਟੀਰੀਆ ਰੈਫ੍ਰਿਜਰੇਟਡ ਖਾਣੇ ਵਿੱਚ ਵੀ ਵਧ ਸਕਦਾ ਹੈ ਅਤੇ ਗਰਭਵਤੀ ਔਰਤਾਂ, ਵੱਡੀ ਉਮਰ ਦੇ ਲੋਕਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਲਈ ਖਾਸ ਤੌਰ ‘ਤੇ ਖਤਰਨਾਕ ਹੋ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਹ ਉਤਪਾਦ ਨਾ ਖਾਧੇ ਜਾਣ ਅਤੇ ਰੀਟੇਲਰਾਂ ਨੂੰ ਵੀ ਇਹਨਾਂ ਨੂੰ ਤੁਰੰਤ ਸ਼ੈਲਫਾਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।