8 ਸਾਲ ਦੀ ਲੰਬੀ ਜਾਂਚ ਤੋਂ ਬਾਅਦ ਰਿਚਮੰਡ ਵਿੱਚ ਕਈ ਮੈਥ ਲੈਬਾਂ ਚਲਾਉਣ ਵਾਲਾ ਗਿਰੋਹ ਕਾਬੂ

8 ਸਾਲ ਦੀ ਲੰਬੀ ਜਾਂਚ ਤੋਂ ਬਾਅਦ, RCMP ਨੇ ਦੱਸਿਆ ਕਿ ਰਿਚਮੰਡ ਵਿੱਚ ਕਈ ਮੈਥ ਲੈਬਾਂ ਚਲਾਉਣ ਵਾਲੇ ਗਿਰੋਹ ਦੇ ਕਥਿਤ ਮੁਖੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

RCMP ਦੀ Drugs and Organized Crime Section ਮੁਤਾਬਕ 2018 ਤੋਂ 2020 ਦਰਮਿਆਨ “ਵੱਡੇ ਪੱਧਰ” ਦੀ ਮੈਥਐਂਫੇਟਾਮੀਨ ਤਿਆਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਸ਼ੱਕੀ “ਕੁੱਕ” ਦੀ ਰਸਾਇਣਿਕ ਪਦਾਰਥਾਂ ਨਾਲ ਸੰਪਰਕ ਕਾਰਨ ਮੌਤ ਵੀ ਹੋ ਗਈ ਸੀ।

ਮੁੱਖ ਦੋਸ਼ੀ Kim World Huang ਨੂੰ 10 ਸਾਲ ਕੈਦ ਦੇ ਨਾਲ ਹਥਿਆਰ ਰੱਖਣ ‘ਤੇ ਪਾਬੰਦੀ, ਜ਼ਬਤ ਸਮਾਨ ਦੀ ਜ਼ਬਤੀ ਅਤੇ ਡੀਐਨਏ ਆਰਡਰ ਦਿੱਤਾ ਗਿਆ। ਉਸ ਦੀ ਗਰਲਫ੍ਰੈਂਡ Yung Grace Wang ਹਾਲੇ ਵੀ ਵਾਂਟਡ ਹੈ।

ਅਦਾਲਤ ਨੇ ਹੋਰ ਤਿੰਨ ਵਿਅਕਤੀਆਂ — Liu SongZekun Cao ਅਤੇ Anthony Huang Wei Hsu — ਨੂੰ ਵੀ ਸਜ਼ਾਵਾਂ ਸੁਣਾਈਆਂ। ਲਿਉ ਅਤੇ ਕਾਓ ਨੂੰ ਦੋ ਸਾਲ ਘੱਟ ਇਕ ਦਿਨ ਦੀ Conditional Sentence Order ਅਤੇ 10 ਸਾਲ ਦੀ ਹਥਿਆਰ ਪਾਬੰਦੀ ਮਿਲੀ, ਜਦਕਿ ਹਸੂ ਨੂੰ 6.5 ਸਾਲ ਕੈਦ, 10 ਸਾਲ ਦੀ ਗਨ ਬੈਨ, ਫ਼ੋਰਫ਼ੀਚਰ ਆਰਡਰ ਅਤੇ ਡੀਐਨਏ ਆਰਡਰ ਮਿਲਿਆ।

ਜਾਂਚ ਰਿਹਾਇਸ਼ੀ ਅੱਗਾਂ ਦੀ ਲੜੀ ਤੋਂ ਬਾਅਦ ਸ਼ੁਰੂ ਹੋਈ ਸੀ, ਜਿਸ ਨਾਲ ਗੁਪਤ ਡਰੱਗ ਲੈਬਾਂ ਬੇਨਕਾਬ ਹੋਈਆਂ। ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਕ੍ਰਿਸਟਲਾਈਜ਼ੇਸ਼ਨ ਅਤੇ ਪੈਕੇਜਿੰਗ ਸਾਈਟ, ਵੱਡੀ ਮਾਤਰਾ ਵਿੱਚ ਸਿੰਥੈਟਿਕ ਡਰੱਗਜ਼, ਪ੍ਰੀਕਰਸਰ ਕੈਮੀਕਲ, ਹਥਿਆਰ, ਨਕਦੀ ਅਤੇ ਹੋਰ ਸਾਜ਼ੋ-ਸਮਾਨ ਜ਼ਬਤ ਕੀਤਾ।

ਰਿਚਮੰਡ RCMP ਦੇ ਚੀਫ਼ ਸੁਪਰਿੰਟੈਂਡੈਂਟ ਡੇਵ ਚੌਹਾਨ ਨੇ ਕਿਹਾ ਕਿ ਇਸ ਕਾਰਵਾਈ ਨਾਲ ਘਰਾਂ ਵਿੱਚ ਲੱਗਣ ਵਾਲੀਆਂ ਅੱਗਾਂ ਅਤੇ ਗੈਰਕਾਨੂੰਨੀ ਲੈਬਾਂ ਦੀ ਲੜੀ ਖਤਮ ਹੋ ਗਈ ਅਤੇ ਪੂਰਾ ਅਪਰਾਧਿਕ ਗਿਰੋਹ ਤੋੜਿਆ ਗਿਆ।

ਇਸ ਲੇਖ ਨੂੰ ਸਾਂਝਾ ਕਰੋ: