ਸਰੀ ਸਿਟੀ ਹਾਲ ਦੀਆਂ ਜ਼ਮੀਨੀ ਖਰੀਦਾਂ ਨੂੰ ਲੈ ਕੇ ਵਿਵਾਦ ਹੋਰ ਗਹਿਰਾ
ਸਰੀ ਸਿਟੀ ਹਾਲ ਦੀ ਜਾਇਦਾਦ ਖਰੀਦਣ ਦੀ ਪ੍ਰਕਿਰਿਆ ਨੂੰ ਲੈ ਕੇ ਵਿਵਾਦ ਹੋਰ ਗਹਿਰਾ ਹੋ ਗਿਆ ਹੈ। ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕੁਝ ਜ਼ਮੀਨੀ ਸੌਦਿਆਂ 'ਤੇ ਸਵਾਲ ਚੁੱਕੇ ਜਾਣ, ਨਿਆਂਇਕ ਸਮੀਖਿਆ ਦੀ ਮੰਗ ਅਤੇ ਪੁਲਿਸ ਜਾਂਚ ਦੀ ਅਪੀਲ ਤੋਂ ਬਾਅਦ ਸਿਟੀ ਆਫ਼ ਸਰੀ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ।
ਸਿਟੀ ਹਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੂਨ 2025 ਤੋਂ ਜੁਲਾਈ 2026 ਤੱਕ ਕੀਤੇ ਗਏ 12 ਜਾਇਦਾਦੀ ਸੌਦਿਆਂ ਰਾਹੀਂ ਸੁਤੰਤਰ ਮੁਲਾਂਕਣ, ਮਾਰਕੀਟ ਵਿਸ਼ਲੇਸ਼ਣ ਅਤੇ ਗੱਲਬਾਤ ਦੇ ਜ਼ਰੀਏ ਕਰੀਬ 23 ਮਿਲੀਅਨ ਡਾਲਰ ਦੀ ਬਚਤ ਕੀਤੀ ਗਈ। ਸ਼ਹਿਰ ਦਾ ਕਹਿਣਾ ਹੈ ਕਿ ਹਰ ਸੌਦੇ ਦੀ ਕਾਨੂੰਨੀ, ਵਿੱਤੀ, ਇੰਜੀਨੀਅਰਿੰਗ ਅਤੇ ਵਾਤਾਵਰਣ ਸੰਬੰਧੀ ਸਮੀਖਿਆ ਕੀਤੀ ਗਈ ਅਤੇ ਕੌਂਸਲ ਦੀ ਮਨਜ਼ੂਰੀ ਤੋਂ ਬਾਅਦ ਹੀ ਖਰੀਦ ਪੂਰੀ ਹੋਈ।
ਇਸ ਦੌਰਾਨ ਸਾਬਕਾ ਮੇਅਰ ਡੱਗ ਮੈਕਕਾਲਮ, ਕੌਂਸਲਰ ਲਿੰਡਾ ਐਨਿਸ, ਮੇਅਰ ਅਹੁਦੇ ਦੇ ਉਮੀਦਵਾਰ ਮਾਈਕ ਸਟਾਰਚੁਕ ਅਤੇ ਹੋਨਵੀਰ ਸਿੰਘ ਰੰਧਾਵਾ ਨੇ ਵੱਖ-ਵੱਖ ਜ਼ਮੀਨੀ ਸੌਦਿਆਂ 'ਤੇ ਸਵਾਲ ਉਠਾਏ ਹਨ। ਖਾਸ ਤੌਰ 'ਤੇ 152 ਸਟਰੀਟ 'ਤੇ ਇੱਕ 13 ਏਕੜ ਤੋਂ ਵੱਧ ਜਾਇਦਾਦ 6.8 million ਡਾਲਰ ਵਿੱਚ ਖਰੀਦਣ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ।
ਸਿਟੀ ਆਫ਼ ਸਰੀ ਦਾ ਕਹਿਣਾ ਹੈ ਕਿ ਇਹ ਖਰੀਦ ਸੁਤੰਤਰ ਮੁਲਾਂਕਣ ਦੇ ਆਧਾਰ 'ਤੇ ਕੀਤੀ ਗਈ ਸੀ ਅਤੇ ਅਸਲ ਬਾਜ਼ਾਰੀ ਕੀਮਤ ਤੋਂ ਲਗਭਗ 1 million ਡਾਲਰ ਘੱਟ ਵਿੱਚ ਸੌਦਾ ਹੋਣ ਕਰਕੇ taxpayers ਨੂੰ ਫ਼ਾਇਦਾ ਹੋਇਆ ਹੈ। ਹਾਲਾਂਕਿ ਵਿਰੋਧੀ ਧਿਰ ਇਸ ਮਾਮਲੇ ਵਿੱਚ ਪਾਰਦਰਸ਼ਤਾ ਅਤੇ ਜਾਂਚ ਦੀ ਮੰਗ ਕਰ ਰਹੀ ਹੈ।