ਟਰੰਪ ਦੀ ਸਖ਼ਤ ਡਿਪੋਰਟੇਸ਼ਨ ਨੀਤੀ ਦਾ ਕੈਨੇਡਾ 'ਤੇ ਅਸਰ ਚਰਚਾ ਦਾ ਵਿਸ਼ਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਹਰ ਸਾਲ 10 ਲੱਖ ਲੋਕਾਂ ਨੂੰ ਡਿਪੋਰਟ ਕਰਨ ਦੇ ਟੀਚੇ ਨੇ ਕੈਨੇਡਾ 'ਤੇ ਇਸ ਦੇ ਸੰਭਾਵਿਤ ਅਸਰ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।
ਹਾਲਾਂਕਿ ਇਮੀਗ੍ਰੇਸ਼ਨ ਵਕੀਲ ਜੋਏਲ ਸੈਂਡਾਲੁਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੈਨੇਡਾ ਵਿੱਚ ਸ਼ਰਨ ਮੰਗਣ ਵਾਲਿਆਂ ਦੀ ਕੋਈ ਵੱਡੀ ਨਵੀਂ ਲਹਿਰ ਆਵੇਗੀ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਅਮਰੀਕਾ ਤੋਂ ਹਰ ਰੋਜ਼ ਕਰੀਬ 165 ਸ਼ਰਨਾਰਥੀ ਕੈਨੇਡਾ ਆ ਰਹੇ ਸਨ, ਜਦਕਿ ਹੁਣ ਇਹ ਗਿਣਤੀ ਘਟ ਕੇ ਲਗਭਗ 13 ਪ੍ਰਤੀ ਦਿਨ ਰਹਿ ਗਈ ਹੈ।
ਸੈਂਡਾਲੁਕ ਨੇ ਕਿਹਾ ਕਿ ਸੇਫ ਥਰਡ ਕੰਟਰੀ ਐਗਰੀਮੈਂਟ ਅਤੇ ਨਵੇਂ ਬਿੱਲ C-12 ਤਹਿਤ ਕੈਨੇਡਾ ਪਹਿਲਾਂ ਹੀ ਸ਼ਰਨ ਮੰਗਣ ਵਾਲਿਆਂ ਲਈ ਨਿਯਮ ਕਾਫ਼ੀ ਸਖ਼ਤ ਕਰ ਚੁੱਕਾ ਹੈ। ਇਸ ਕਾਰਨ ਅਮਰੀਕਾ ਤੋਂ ਆਉਣ ਵਾਲੇ ਬਹੁਤੇ ਲੋਕਾਂ ਨੂੰ ਸਰਹੱਦ ਤੋਂ ਹੀ ਵਾਪਸ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੀ refugee ਪ੍ਰਣਾਲੀ ਵਿੱਚ ਵੱਡੇ ਬਦਲਾਅ ਆ ਚੁੱਕੇ ਹਨ, ਇਸ ਲਈ ਹੁਣ ਸੇਫ ਥਰਡ ਕੰਟਰੀ ਐਗਰੀਮੈਂਟ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਖ਼ਤ ਨੀਤੀਆਂ ਕਾਰਨ ਕਈ ਸ਼ਰਨ ਮੰਗਣ ਵਾਲੇ ਲੋਕ ਅਮਰੀਕਾ ਵਿੱਚ ਲੁਕ ਕੇ ਰਹਿਣ ਜਾਂ ਹੋਰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਸਕਦੇ ਹਨ।