ਲੁਧਿਆਣਾ: ਮਹਿਲਾ ਨੇ ਸੁਨਿਆਰੇ ਦੀ ਦੁਕਾਨ ’ਚੋਂ ਚੋਰੀ ਕੀਤੀ ਸੋਨੇ ਦੀ ਇੱਕ ਲੱਖ ਰੁਪਏ ਦੀ ਅੰਗੂਠੀ

ਮਾਮਲਾ ਲੁਧਿਆਣਾ ਦੇ ਸਰਾਫਾ ਬਾਜ਼ਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਦੇ ਵਿੱਚੋਂ ਮਹਿਲਾ ਨੇ ਦਿਨ ਦਿਹਾੜੇ ਤਕਰੀਬਨ ਇਕ ਲੱਖ ਰੁਪਏ ਦੀ ਸੋਨੇ ਦੀ ਅੰਗੂਠੀ ਚੋਰੀ ਕਰ ਲਈ। ਮਹਿਲਾ ਨੇ ਸੋਨੇ ਦੀ ਅੰਗੂਠੀ ਦੀ ਥਾਂ ਤੇ ਬਿਲਕੁਲ ਉਹੋ ਜਿਹੀ ਹੀ ਇੱਕ ਦੂਸਰੀ ਅੰਗੂਠੀ ਪਿੱਤਲ ਦੀ ਨਕਲੀ ਅੰਗੂਠੀ ਉਸੇ ਜਗ੍ਹਾ ’ਤੇ ਰੱਖ ਦਿੱਤੀ।

ਦੇਖਣ ਦੇ ਹਿਸਾਬ ਦੇ ਨਾਲ ਇਸ ਮਹਿਲਾ ਦੀ ਪਰਸਨੈਲਿਟੀ ਅਜਿਹੀ ਹੈ ਕਿ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋਵੇਗਾ ਕਿ ਮਹਿਲਾ ਅਜਿਹੀ ਹਰਕਤ ਵੀ ਕਰ ਸਕਦੀ ਹੈ, ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਦੁਕਾਨਦਾਰ ਨੇ ਇਸ ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਅਤੇ ਇਸ ਮਹਿਲਾ ਦੀ ਤਲਾਸ਼ ਕਰ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: