ਗ੍ਰੇਟਰ ਟੋਰਾਂਟੋ ਖੇਤਰ ਵਿੱਚ ਹਥਿਆਰਾਂ ਦੇ ਲਾਇਸੈਂਸਾਂ ਲਈ ਅਰਜ਼ੀਆਂ ਵਿੱਚ ਹੋਇਆ ਵੱਡਾ ਵਾਧਾ

ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰ ਵਿੱਚ ਪਿਛਲੇ ਦਹਾਕੇ ਦੌਰਾਨ ਹਥਿਆਰਾਂ ਦੇ ਲਾਇਸੈਂਸਾਂ ਲਈ ਅਰਜ਼ੀਆਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਦੇ ਅੰਕੜਿਆਂ ਮੁਤਾਬਕ, 2016 ਤੋਂ 2025 ਦਰਮਿਆਨ ਜੀ.ਟੀ.ਏ. ਵਿੱਚ ਅਰਜ਼ੀਆਂ 49 ਫ਼ੀਸਦੀ, ਜਦਕਿ ਪੀਲ ਰੀਜਨ ਵਿੱਚ 110 ਫ਼ੀਸਦੀ ਵਧੀਆਂ ਹਨ। ਇਹ ਲਾਇਸੈਂਸ ਰਾਈਫ਼ਲਾਂ, ਸ਼ਾਟਗਨਾਂ ਅਤੇ ਕੁਝ ਪਾਬੰਦੀਸ਼ੁਦਾ ਹਥਿਆਰਾਂ ਦੀ ਕਾਨੂੰਨੀ ਮਾਲਕੀ ਦੀ ਇਜਾਜ਼ਤ ਦਿੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੇ ਪਿੱਛੇ ਸ਼ੂਟਿੰਗ ਖੇਡਾਂ ਵਿੱਚ ਵਧਦੀ ਦਿਲਚਸਪੀ, ਆਬਾਦੀ ਵਿੱਚ ਵਾਧਾ ਅਤੇ ਬਦਲਦੀ ਜਨਸੰਖਿਆ ਮੁੱਖ ਕਾਰਨ ਹੋ ਸਕਦੇ ਹਨ। ਹੁਣ ਪਹਿਲਾਂ ਨਾਲੋਂ ਵੱਧ ਮਹਿਲਾਵਾਂ, ਨੌਜਵਾਨ ਅਤੇ ਨਵੇਂ ਪ੍ਰਵਾਸੀ ਵੀ ਇਸ ਖੇਤਰ ਨਾਲ ਜੁੜ ਰਹੇ ਹਨ। ਲਾਇਸੈਂਸ ਲੈਣ ਲਈ ਉਮੀਦਵਾਰਾਂ ਨੂੰ ਸੁਰੱਖਿਆ ਸਿਖਲਾਈ, ਪਿਛੋਕੜ ਜਾਂਚ ਅਤੇ ਹੋਰ ਸਖ਼ਤ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ। ਗਨ ਕਲੱਬਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਨਵੇਂ ਮੈਂਬਰ ਸ਼ਿਕਾਰ ਲਈ ਨਹੀਂ, ਸਗੋਂ ਸ਼ੂਟਿੰਗ ਨੂੰ ਇੱਕ ਖੇਡ ਜਾਂ ਨਵੇਂ ਸ਼ੌਕ ਵਜੋਂ ਅਪਣਾ ਰਹੇ ਹਨ। ਕੈਨੇਡਾ ਵਿੱਚ ਨਿੱਜੀ ਸੁਰੱਖਿਆ ਲਈ ਹਥਿਆਰ ਰੱਖਣ ਦੀ ਕਾਨੂੰਨੀ ਇਜਾਜ਼ਤ ਨਹੀਂ ਹੈ ਅਤੇ ਲਾਇਸੈਂਸ ਧਾਰਕਾਂ ਦੀ ਲਗਾਤਾਰ ਨਿਗਰਾਨੀ ਵੀ ਕੀਤੀ ਜਾਂਦੀ ਹੈ।:::


ਇਸ ਲੇਖ ਨੂੰ ਸਾਂਝਾ ਕਰੋ: