ਨੇਪਾਲ-ਚੀਨ ਸਰਹੱਦ ਨੇੜੇ ਭਿਆਨਕ ਫਲੈਸ਼ ਫਲੱਡ, ਘੱਟੋ-ਘੱਟ 98 ਮੌਤਾਂ, ਸੈਂਕੜੇ ਲਾਪਤਾ

ਨੇਪਾਲ ਅਤੇ ਚੀਨ ਦੀ ਸਰਹੱਦ ਨੇੜੇ ਬੁੱਧਵਾਰ ਨੂੰ ਆਏ ਭਿਆਨਕ flash floods ਅਤੇ mudslides ਕਾਰਨ ਘੱਟੋ-ਘੱਟ 98 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਸੈਲਾਨੀ, ਮਜ਼ਦੂਰ ਅਤੇ ਸਥਾਨਕ ਲੋਕ ਲਾਪਤਾ ਹਨ।

ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਘੱਟੋ-ਘੱਟ 95 ਲੋਕਾਂ ਦੀ ਮੌਤ ਹੋਈ ਹੈ।

ਨੇਪਾਲ ਵਿੱਚ ਕੁੱਲ 403 ਲੋਕਾਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ, ਜਿਨ੍ਹਾਂ ਵਿੱਚ 341 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਲਾਪਤਾ ਲੋਕਾਂ ਵਿੱਚ 133 ਲੋਕ ਭਾਰਤ ਤੋਂ ਸਨ, ਜੋ ਤਿੱਬਤ ਵਿੱਚ ਸਥਿਤ ਧਾਰਮਿਕ ਸਥਾਨ ਮਾਊਂਟ ਕੈਲਾਸ਼ ਦੀ ਯਾਤਰਾ ਲਈ ਗਏ ਹੋਏ ਸਨ, 47 ਅਮਰੀਕੀ ਲੋਕ, 34 ਆਸਟ੍ਰੇਲੀਆਈ, 33 ਬ੍ਰਿਟਿਸ਼ ਅਤੇ 24 ਕੈਨੇਡੀਅਨ ਵੀ ਸ਼ਾਮਲ ਹਨ, ਜਦਕਿ ਕਈ ਨੇਪਾਲੀ ਲੋਕ Gosaikunda Lake ਇਲਾਕੇ ਵਿੱਚ trekking ਕਰ ਰਹੇ ਸਨ।

ਕਈ ਤਸਵੀਰਾਂ ਸਾਹਮਣੇ ਆਇਆਂ ਹਨ ਜਿਹਨਾਂ ਵਿੱਚ ਘਰ ਮਿੱਟੀ ਨਾਲ ਢੱਕੇ ਹੋਏ, ਸੜਕਾਂ ਤਬਾਹ ਹੋਈਆਂ ਅਤੇ ਗੱਡੀਆਂ ਮਲਬੇ ਹੇਠ ਦੱਬੀਆਂ ਦਿਖਾਈ ਦੇ ਰਹੀਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇੱਕ glacier ਤੋਂ ice-rock avalanche ਕਾਰਨ ਦਰਿਆ ਦਾ ਰਸਤਾ ਰੁਕਿਆ ਅਤੇ ਬਾਅਦ ਵਿੱਚ ਪਾਣੀ ਦੇ ਅਚਾਨਕ ਵੱਡੇ ਰੇਲੇ ਨੇ ਤਬਾਹੀ ਮਚਾਈ।

ਨੇਪਾਲ ਸਰਕਾਰ ਨੇ ਬਚਾਅ ਕਾਰਜਾਂ ਲਈ ਭਾਰਤ ਅਤੇ ਚੀਨ ਤੋਂ ਮਦਦ ਮੰਗੀ ਹੈ।

ਇਸ ਲੇਖ ਨੂੰ ਸਾਂਝਾ ਕਰੋ: