Abbotsford ਝੀਲ ਵਿੱਚ ਕੂੜਾ ਸੁੱਟਣ ਦੀਆਂ ਵੀਡੀਓਜ਼ ਵਾਇਰਲ, ਪੁਲਿਸ ਜਾਂਚ ਜਾਰੀ
ਅੱਬਟਸਫੋਰਡ ਵਿੱਚ ਇੱਕ ਔਰਤ ਵੱਲੋਂ ਝੀਲ ਵਿੱਚ ਕੂੜਾ ਸੁੱਟਣ ਦੀਆਂ ਆਨਲਾਈਨ ਵਾਇਰਲ ਹੋ ਰਹੀਆਂ ਵੀਡੀਓਜ਼ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਬਟਸਫੋਰਡ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਪੋਸਟ ਕਰਨ ਵਾਲੇ ਲੋਕਾਂ ਨਾਲ ਸੰਪਰਕ ਕੀਤਾ ਹੈ ਤਾਂ ਜੋ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ।
ਪੁਲਿਸ ਮੁਤਾਬਕ ਪਹਿਲੀ ਘਟਨਾ ਜੁਲਾਈ ਦੇ ਅਖੀਰ ਵਿੱਚ ਮਿਲ ਲੇਕ ਪਾਰਕ ਵਿੱਚ ਹੋਈ ਸੀ, ਜਦਕਿ ਦੂਜੀ ਘਟਨਾ ਹਾਲ ਹੀ ਵਿੱਚ ਬਲੂਜੇ ਐਲੀਮੈਂਟਰੀ ਸਕੂਲ ਨੇੜੇ ਵਾਪਰੀ।
ਇੱਕ ਵੀਡੀਓ ਵਿੱਚ ਇੱਕ ਵਿਅਕਤੀ ਔਰਤ ਨੂੰ ਕੂੜਾ lake ਵਿੱਚ ਸੁੱਟਣ ਕਾਰਨ ਟੋਕਦਾ ਦਿਖਾਈ ਦਿੰਦਾ ਹੈ। ਉਹ ਵਿਅਕਤੀ ਕਹਿੰਦਾ ਹੈ ਕਿ ਇਸ ਪਾਣੀ ਵਿੱਚ ਜੰਗਲੀ ਜੀਵ ਰਹਿੰਦੇ ਹਨ ਅਤੇ ਅਜਿਹਾ ਕਰਨਾ ਗਲਤ ਤੇ ਘਿਣਾਉਣਾ ਹੈ। ਔਰਤ ਦੋਸ਼ ਤੋਂ ਇਨਕਾਰ ਕਰਦੀ ਹੈ ਅਤੇ ਉਸਨੂੰ ਇਕੱਲਾ ਛੱਡਣ ਲਈ ਕਹਿੰਦੀ ਹੈ।
ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਾਰਕਾਂ, ਪਾਣੀ ਦੇ ਸਰੋਤਾਂ ਅਤੇ ਕਮਿਊਨਿਟੀ ਥਾਵਾਂ ’ਤੇ ਮਾੜਾ ਅਸਰ ਪਾ ਸਕਦੀਆਂ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਅਜਿਹੀ ਘਟਨਾ ਦੇਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ, ਤਾਂ ਜੋ ਸਬੂਤ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਸਮੇਂ ਸਿਰ ਇਕੱਠੀ ਕੀਤੀ ਜਾ ਸਕੇ।