ਫਰੇਜ਼ਰ ਵੈਲੀ ਵਿੱਚ ਅੱਗ ਦੇ ਧੂੰਏਂ ਕਾਰਨ ਜਾਰੀ Air Quality Warning ਹਟਾਈ

ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਵਿੱਚ ਜੰਗਲਾਂ ਦੀ ਅੱਗ ਦੇ ਧੂੰਏਂ ਕਾਰਨ ਜਾਰੀ Air Quality Warning ਐਤਵਾਰ ਦੁਪਹਿਰ ਨੂੰ ਹਟਾ ਦਿੱਤੀ ਗਈ ਹੈ।

ਚਿੱਲੀਵੈਕ, ਐਗਾਸਿਜ਼ ਅਤੇ ਹੋਪ ਲਈ ਬੁੱਧਵਾਰ ਨੂੰ ਯੈਲੋ ਵਾਰਨਿੰਗ ਜਾਰੀ ਕੀਤੀ ਗਈ ਸੀ, ਜਿਸ ਨੂੰ ਸ਼ਨੀਵਾਰ ਨੂੰ ਆਰੇਂਜ ਵਾਰਨਿੰਗ ਵਿੱਚ ਬਦਲ ਦਿੱਤਾ ਗਿਆ। ਆਰੇਂਜ ਪੱਧਰ ਦਾ ਮਤਲਬ ਹੈ ਕਿ ਸਿਹਤ ਲਈ ਖਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ।

ਮੈਟਰੋ ਵੈਨਕੂਵਰ ਰੀਜਨਲ ਡਿਸਟ੍ਰਿਕਟ ਨੇ ਐਤਵਾਰ ਦੁਪਹਿਰ 12 ਵਜੇ ਤੋਂ ਬਾਅਦ ਵਾਰਨਿੰਗ ਖਤਮ ਕਰ ਦਿੱਤੀ। ਅਧਿਕਾਰੀਆਂ ਮੁਤਾਬਕ coastal ਇਲਾਕਿਆਂ ਤੋਂ ਆ ਰਹੀਆਂ ਹਵਾਵਾਂ ਨੇ ਧੂੰਏਂ ਨੂੰ ਪੂਰਬ ਵੱਲ ਧੱਕ ਦਿੱਤਾ, ਜਿਸ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ।

ਖਰਾਬ ਹਵਾ ਲਈ ਬੀ.ਸੀ. ਦੇ ਜੰਗਲਾਂ ਵਿੱਚ ਲੱਗੀਆਂ ਅੱਗਾਂ ਦਾ ਧੂੰਆਂ ਜ਼ਿੰਮੇਵਾਰ ਸੀ। ਖਾਸ ਤੌਰ ’ਤੇ ਸਾਊਥ ਕੈਰੀਬੂ ਅਤੇ ਬੋਸਟਨ ਬਾਰ ਨੇੜੇ Brunswick fire complex ਤੋਂ ਆ ਰਹੇ ਧੂੰਏਂ ਦਾ ਜ਼ਿਕਰ ਕੀਤਾ ਗਿਆ।

ਬੀ.ਸੀ. ਵਿੱਚ ਜੰਗਲਾਂ ਦੀਆਂ ਅੱਗਾਂ ਹਾਲੇ ਵੀ ਜਾਰੀ ਹਨ। ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ ਸੂਬੇ ਵਿੱਚ 129 ਸਰਗਰਮ ਅੱਗਾਂ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 17 ਨਵੀਆਂ ਅੱਗਾਂ ਸ਼ੁਰੂ ਹੋਈਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਮੌਸਮ ਅਤੇ ਅੱਗ ਦੇ ਰੁਖ਼ ਮੁਤਾਬਕ ਧੂੰਏਂ ਦਾ ਪੱਧਰ ਤੇਜ਼ੀ ਨਾਲ ਬਦਲ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: