ਐਬਟਸਫੋਰਡ ਦੇ Albert Dyck Park ਵਿੱਚ ਡੁੱਬਣ ਕਾਰਨ 30 ਸਾਲਾ ਵਿਅਕਤੀ ਦੀ ਮੌਤ

ਐਬਟਸਫੋਰਡ ਦੇ Albert Dyck Park ਵਿੱਚ ਸ਼ਨੀਵਾਰ ਨੂੰ ਡੁੱਬਣ ਕਾਰਨ ਇੱਕ 30 ਸਾਲਾ ਵਿਅਕਤੀ ਦੀ ਮੌਤ ਹੋ ਗਈ।

Abbotsford Police Department ਮੁਤਾਬਕ ਐਮਰਜੈਂਸੀ ਕਰਮਚਾਰੀਆਂ ਨੂੰ ਦੁਪਹਿਰ ਕਰੀਬ 4:42 ਵਜੇ Walmsley Avenue 'ਤੇ ਸਥਿਤ ਪਾਰਕ ਵਿੱਚ ਇੱਕ ਵਿਅਕਤੀ ਦੇ ਪਾਣੀ ਵਿੱਚ ਡੁੱਬੇ ਹੋਣ ਦੀ ਸੂਚਨਾ ਮਿਲੀ।

ਪੁਲਿਸ ਅਤੇ ਹੋਰ ਐਮਰਜੈਂਸੀ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਲੋਕਾਂ ਨੇ ਵਿਅਕਤੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਸੀ ਅਤੇ ਉਸ ਨੂੰ CPR ਦੇਣਾ ਸ਼ੁਰੂ ਕਰ ਦਿੱਤਾ ਸੀ।

ਹਾਲਾਂਕਿ ਐਮਰਜੈਂਸੀ ਕਰਮਚਾਰੀਆਂ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਅਕਤੀ ਨੂੰ ਮੌਕੇ ’ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਪੁਲਿਸ ਦੀ ਜਾਂਚ ਮੁਤਾਬਕ ਇਹ ਘਟਨਾ ਇੱਕ ਦੁਖਦਾਈ ਹਾਦਸਾ ਸੀ। ਇਸ ਘਟਨਾ ਨਾਲ ਪ੍ਰਭਾਵਿਤ ਲੋਕਾਂ ਨੂੰ Victim Services ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: