ਫਰੇਜ਼ਰ ਵੈਲੀ ਵਿੱਚ ਹੜ੍ਹਾਂ ਕਾਰਨ ਬੀ.ਸੀ. ਐਮਰਜੈਂਸੀ ਅਲਰਟ ਨਾ ਭੇਜੇ ਜਾਣ ’ਤੇ BC ਸਰਕਾਰ ਨੂੰ ਸਵਾਲ

ਫਰੇਜ਼ਰ ਵੈਲੀ ਵਿੱਚ ਹੜ੍ਹਾਂ ਕਾਰਨ ਨਿਕਾਸੀ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਬੀ.ਸੀ. ਐਮਰਜੈਂਸੀ ਅਲਰਟ ਨਾ ਭੇਜੇ ਜਾਣ ’ਤੇ ਸੂਬਾਈ ਸਰਕਾਰ ਦੀ ਕਾਰਵਾਈ ’ਤੇ ਸਵਾਲ ਖੜੇ ਹੋ ਰਹੇ ਹਨ। ਆਲੋਚਕਾਂ ਅਤੇ ਨਿਵਾਸੀਆਂ ਦਾ ਕਹਿਣਾ ਹੈ ਕਿ ਐਬਟਸਫੋਰਡ ਵਿੱਚ ਆਏ ਤਾਜ਼ਾ ਐਟਮੋਸਫੇਰਿਕ ਰਿਵਰ ਵਰਗੀਆਂ ਕੁਦਰਤੀ ਆਫ਼ਤਾਂ ਲਈ ਹੀ ਬੀ.ਸੀ. ਐਮਰਜੈਂਸੀ ਅਲਰਟ ਸਿਸਟਮ ਬਣਾਇਆ ਗਿਆ ਹੈ। ਵਿਰੋਧੀ ਧਿਰ ਦੇ ਐਮ.ਐਲ.ਏ. ਬਰੂਸ ਬੈਨਮੈਨ ਨੇ ਕਿਹਾ ਕਿ ਕਈ ਲੋਕ ਨਿਕਾਸੀ ਦੇ ਹੁਕਮਾਂ ਨਾਲ ਅਚਾਨਕ ਹੈਰਾਨ ਰਹਿ ਗਏ ਅਤੇ ਕੁਝ ਨੂੰ ਤਾਂ ਘਟਨਾ ਦੀ ਜਾਣਕਾਰੀ ਵੀ ਅਮਰੀਕਾ ਦੇ ਸੂਮਾਸ, ਵਾਸ਼ਿੰਗਟਨ ਵਿੱਚ ਵੱਜੀਆਂ ਦੂਸਰੇ ਵਿਸ਼ਵ ਯੁੱਧ ਦੇ ਸਮੇਂ ਦੀਆਂ air raid sirens ਤੋਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ technology ਮੌਜੂਦ ਹੈ ਤਾਂ ਸੂਬੇ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਦੂਜੇ ਪਾਸੇ, ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮਟ ਰੈਡੀਨੈੱਸ ਮੰਤਰੀ ਕੇਲੀ ਗ੍ਰੀਨ ਨੇ ਕਿਹਾ ਕਿ ਬੀ.ਸੀ. ਐਮਰਜੈਂਸੀ ਅਲਰਟ ਕਈ ਸਾਧਨਾਂ ਵਿੱਚੋਂ ਇੱਕ ਹੈ ਅਤੇ ਇਸ ਮਾਮਲੇ ਵਿੱਚ ਇਸਦੀ ਲੋੜ ਨਹੀਂ ਸੀ, ਕਿਉਂਕਿ ਸਥਾਨਕ ਸਰਕਾਰਾਂ ਅਤੇ ਫ਼ਰਸਟ ਨੇਸ਼ਨਜ਼ ਨੇ ਅਜਿਹੀ ਮੰਗ ਨਹੀਂ ਕੀਤੀ। ਪ੍ਰੀਮੀਅਰ ਡੇਵਿਡ ਏਬੀ ਨੇ ਵੀ ਦਾਅਵਾ ਕੀਤਾ ਕਿ ਪਹਿਲਾਂ ਤੋਂ ਕਾਫ਼ੀ ਚੇਤਾਵਨੀ ਮਿਲ ਚੁੱਕੀ ਸੀ ਅਤੇ ਵਾਸ਼ਿੰਗਟਨ ਸੂਬੇ ਨਾਲ ਵਧੀਕ ਸਹਿਯੋਗ ਕਾਰਨ ਇਸ ਵਾਰ 2021 ਨਾਲੋਂ ਨਤੀਜੇ ਵੱਖਰੇ ਰਹੇ। ਉਨ੍ਹਾਂ ਕਿਹਾ ਕਿ advanced warning ਨਾਲ ਕਿਸਾਨਾਂ ਨੂੰ ਵੀ ਤਿਆਰੀ ਦਾ ਮੌਕਾ ਮਿਲਿਆ, ਪਰ ਨਾਲ ਹੀ ਜਨਤਾ ਨੂੰ ਜਾਣਕਾਰੀ ਦੇਣ ਅਤੇ ਘਬਰਾਹਟ ਨਾ ਫੈਲਾਉਣ ਵਿਚਕਾਰ ਸੰਤੁਲਨ ਬਣਾਈ ਰੱਖਣਾ ਵੀ ਜ਼ਰੂਰੀ ਹੈ।

ਇਸ ਲੇਖ ਨੂੰ ਸਾਂਝਾ ਕਰੋ: