BC ਵਿੱਚ ELECTRIC VEHICLES ਦੀ ਵਿਕਰੀ ਤੇਜ਼ੀ ਨਾਲ ਵਧੀ
ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਬ੍ਰਿਡ ਵਾਹਨਾਂ ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ, ਜਦਕਿ ਪਿਛਲੇ ਸਾਲ ਪੂਰੀ ਤਰ੍ਹਾਂ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਿਕਰੀ ਵਿੱਚ ਕਮੀ ਦਰਜ ਕੀਤੀ ਗਈ ਹੈ। ਨਵੀਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2025 ਵਿੱਚ ਬੀ.ਸੀ. ਵਿੱਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਵਿੱਚ ਸਿਰਫ਼ 18.3 ਫੀਸਦੀ ਹੀ ਜ਼ੀਰੋ-ਇਮੀਸ਼ਨ ਵਾਹਨ ਰਹੇ, ਜੋ 2024 ਵਿੱਚ 22.8 ਫੀਸਦੀ ਸਨ। ਹਾਲਾਂਕਿ 2025 ਦੇ ਆਖਰੀ ਤਿਮਾਹੀ ਦੌਰਾਨ ਕੁਝ ਸੁਧਾਰ ਦੇਖਣ ਨੂੰ ਮਿਲਿਆ ਜਦੋਂ ਨਵੇਂ ਵਾਹਨਾਂ ਵਿੱਚੋਂ 22.5 ਫੀਸਦੀ ਜ਼ੀਰੋ-ਇਮੀਸ਼ਨ ਸਨ। ਇਸ ਦੇ ਉਲਟ ਹਾਈਬ੍ਰਿਡ ਵਾਹਨਾਂ ਦੀ ਮੰਗ ਕਾਫ਼ੀ ਵਧ ਗਈ ਹੈ। ਪਿਛਲੇ ਸਾਲ ਬੀ.ਸੀ. ਵਿੱਚ ਨਵੇਂ ਵਾਹਨਾਂ ਦੀ ਕੁੱਲ ਰਜਿਸਟ੍ਰੇਸ਼ਨ ਵਿੱਚੋਂ 20.9 ਫੀਸਦੀ ਹਾਈਬ੍ਰਿਡ ਸਨ, ਜੋ 2024 ਵਿੱਚ 16.1 ਫੀਸਦੀ ਸਨ। ਅੰਕੜਿਆਂ ਮੁਤਾਬਕ 2023 ਵਿੱਚ ਹਾਈਬ੍ਰਿਡ ਵਿਕਰੀ ਸਿਰਫ਼ 9.5 ਫੀਸਦੀ ਸੀ, ਜਿਸ ਨਾਲ ਇਸਦੀ ਤੇਜ਼ ਵਾਧੇ ਦੀ ਪੁਸ਼ਟੀ ਹੁੰਦੀ ਹੈ।
ਐਨਰਜੀ ਫਿਊਚਰਜ਼ ਇੰਸਟੀਚਿਊਟ ਦੇ ਚੇਅਰ ਬੈਰੀ ਪੈਨਰ ਦਾ ਕਹਿਣਾ ਹੈ ਕਿ ਲੋਕ ਆਪਣੀ ਜੇਬ ਦੇ ਮੁਤਾਬਕ ਫੈਸਲਾ ਕਰ ਰਹੇ ਹਨ ਅਤੇ ਕਈਆਂ ਲਈ ਹਾਈਬ੍ਰਿਡ ਵਾਹਨ ਇਲੈਕਟ੍ਰਿਕ ਗੱਡੀਆਂ ਨਾਲੋਂ ਵਧੇਰੇ ਭਰੋਸੇਯੋਗ ਅਤੇ ਸਸਤਾ ਵਿਕਲਪ ਬਣ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਘਟਾਉਣ ਅਤੇ ਖਰੀਦਦਾਰਾਂ ਲਈ ਹੋਰ ਸਹੂਲਤਾਂ ਦੇਣ ਲਈ ਹੋਰ ਕਦਮ ਚੁੱਕਣੇ ਪੈਣਗੇ। meanwhile ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਹਾਲੀਆ ਸੁਧਾਰ ਹੌਸਲਾ ਅਫਜ਼ਾਈ ਕਰਨ ਵਾਲਾ ਸੰਕੇਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸਨੂੰ ਹੋਰ ਵਧਾਉਣ ਲਈ ਯਤਨ ਜਾਰੀ ਰਹਿਣਗੇ।