B.C. ਦੇ ਸਟੋਰਾਂ ਵਿੱਚ local ਸੇਬਾਂ ਦੀ ਕਮੀ, ਵੱਡੀ ਸਮੱਸਿਆ ਬਣ ਗਈ ਸੂਬੇ ਦੀ ਘਟਦੀ apple industry
ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਵਿਚਕਾਰ ਜਿੱਥੇ ਲੋਕ ਵੱਧ ਤੋਂ ਵੱਧ Canadian ਉਤਪਾਦ ਖਰੀਦਣਾ ਚਾਹੁੰਦੇ ਹਨ, ਉੱਥੇ B.C. ਦੇ ਸਟੋਰਾਂ ਵਿੱਚ ਸਥਾਨਕ ਸੇਬਾਂ ਦੀ ਕਮੀ ਨਜ਼ਰ ਆ ਰਹੀ ਹੈ।
ਮਾਹਿਰਾਂ ਮੁਤਾਬਕ ਇਸ ਦਾ ਇੱਕ ਕਾਰਨ ਮੌਸਮੀ ਚੱਕਰ ਹੈ। B.C. ਵਿੱਚ ਇਸ ਸਾਲ ਸੇਬਾਂ ਦੀ ਫਸਲ ਦੀ ਕਟਾਈ ਹੁਣੇ ਸ਼ੁਰੂ ਹੋ ਰਹੀ ਹੈ ਅਤੇ ਨਵੀਂ ਫਸਲ ਨੂੰ ਸਟੋਰਾਂ ਤੱਕ ਪਹੁੰਚਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ। ਪਰ ਵੱਡੀ ਸਮੱਸਿਆ ਸੂਬੇ ਦੀ ਘਟਦੀ apple industry ਹੈ।
ਪਿਛਲੇ ਦੋ ਦਹਾਕਿਆਂ ਵਿੱਚ B.C. ਵਿੱਚ ਸੇਬਾਂ ਦੀ ਪੈਦਾਵਾਰ ਘਟੀ ਹੈ। ਕਿਸਾਨਾਂ ਨੂੰ Washington State ਦੇ ਵੱਡੇ ਪੱਧਰ ’ਤੇ ਉਤਪਾਦਨ, ਮੌਸਮੀ ਨੁਕਸਾਨ ਅਤੇ ਵਧਦੀਆਂ ਲਾਗਤਾਂ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। Okanagan ਵਿੱਚ ਹੁਣ ਲਗਭਗ 25 ਲੱਖ boxes ਸੇਬ ਪੈਦਾ ਹੁੰਦੇ ਹਨ, ਜਦਕਿ Washington State ਵਿੱਚ ਇਹ ਗਿਣਤੀ ਕਰੀਬ 17 ਕਰੋੜ ਹੈ।
2024 ਵਿੱਚ B.C. Tree Fruits Cooperative ਦੇ ਬੰਦ ਹੋਣ ਨਾਲ ਵੀ ਕਿਸਾਨਾਂ ਲਈ ਮੁਸ਼ਕਲ ਵਧੀ ਹੈ। ਹੁਣ ਕਈ growers ਨੂੰ private packers ’ਤੇ ਨਿਰਭਰ ਕਰਨਾ ਪੈਂਦਾ ਹੈ।
ਕਿਸਾਨਾਂ ਦੀ ਅਪੀਲ ਹੈ ਕਿ ਜਿਹੜੇ ਲੋਕ local apples ਖਰੀਦਣਾ ਚਾਹੁੰਦੇ ਹਨ, ਉਹ ਸੇਬ ਦੇ sticker ’ਤੇ country of origin ਜ਼ਰੂਰ check ਕਰਨ।