BC ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਅੱਬਟਸਫੋਰਡ-ਮਿਸ਼ਨ ਹਲਕੇ ਵਿੱਚ ਬਾਈਇਲੈਕਸ਼ਨ ਦਾ ਐਲਾਨ
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅੱਬਟਸਫੋਰਡ-ਮਿਸ਼ਨ ਹਲਕੇ ਵਿੱਚ ਬਾਈਇਲੈਕਸ਼ਨ ਦਾ ਐਲਾਨ ਕਰ ਦਿੱਤਾ ਹੈ। ਇਹ ਸੀਟ ਸਾਬਕਾ ਵਿਧਾਇਕ ਰੀਐਨ ਗੈਸਪਰ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ।
ਗੈਸਪਰ ਨੇ 22 ਅਗਸਤ ਨੂੰ ਬੀ.ਸੀ. ਵਿਧਾਨ ਸਭਾ ਤੋਂ ਅਸਤੀਫ਼ਾ ਦਿੱਤਾ ਸੀ, ਤਾਂ ਜੋ ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਆਗੂ ਕੈਰੀ-ਲਿਨ ਫਿੰਡਲੇ ਇਸ ਹਲਕੇ ਤੋਂ ਚੋਣ ਲੜ ਸਕਣ।
ਅੱਬਟਸਫੋਰਡ-ਮਿਸ਼ਨ ਦੇ ਵੋਟਰ ਹੁਣ ਸ਼ਨੀਵਾਰ, 26 ਸਤੰਬਰ ਨੂੰ ਵੋਟ ਪਾਉਣਗੇ। ਇਹ ਬਾਈਇਲੈਕਸ਼ਨ ਬੀ.ਸੀ. ਕਨਜ਼ਰਵੇਟਿਵ ਪਾਰਟੀ ਲਈ ਵੀ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਪਾਰਟੀ ਆਗੂ ਫਿੰਡਲੇ ਖੁਦ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਲਈ ਚੋਣ ਲੜ ਰਹੀ ਹੈ।
ਜਿਹੜੇ ਯੋਗ ਵੋਟਰ ਰਜਿਸਟ੍ਰੇਸ਼ਨ ਜਾਂ ਵੋਟ ਪਾਉਣ ਦੇ ਤਰੀਕੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਨ, ਉਹ Elections BC ਨਾਲ 1-800-661-8683 'ਤੇ ਸੰਪਰਕ ਕਰ ਸਕਦੇ ਹਨ ਜਾਂ elections.bc.ca 'ਤੇ ਜਾ ਕੇ ਵੋਟਿੰਗ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹਨ।
ਇਸ ਲੇਖ ਨੂੰ ਸਾਂਝਾ ਕਰੋ: