Brampton ਦਾ ਸਾਬਕਾ ਵਕੀਲ ਕਰੀਬ 4.5 ਮਿਲੀਅਨ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ

ਪੀਲ ਰੀਜਨਲ ਪੁਲਿਸ ਨੇ ਲਗਭਗ 4.3 ਮਿਲੀਅਨ ਡਾਲਰ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਬਰੈਂਪਟਨ ਦੇ ਇੱਕ ਸਾਬਕਾ ਵਕੀਲ ਨੂੰ ਗ੍ਰਿਫ਼ਤਾਰ ਕਰਕੇ ਚਾਰਜ ਕੀਤਾ ਹੈ। ਪੁਲਿਸ ਮੁਤਾਬਕ 52 ਸਾਲਾ ਪਵਨਜੀਤ ਸਿੰਘ ਮਾਨ ਨੂੰ 21 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪੁਲਿਸ ਦੀ Fraud Bureau ਜਾਂਚ ਮੁਤਾਬਕ ਮਾਨ ਨੇ ਕਥਿਤ ਤੌਰ ’ਤੇ ਚਾਰ ਵੱਖ-ਵੱਖ ਮੌਰਗੇਜ ਅਤੇ ਚੈੱਕ ਫਰਾਡ ਸਕੀਮਾਂ ਚਲਾਈਆਂ, ਜਿਸ ਨਾਲ ਪੀੜਤਾਂ ਨੂੰ ਕਰੀਬ 4.3 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

ਮਾਨ ਖ਼ਿਲਾਫ਼ ਪੰਜ ਹਜ਼ਾਰ ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ, ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਚਾਰ, Criminal Breach of Trust ਦੇ ਤਿੰਨ ਅਤੇ ਜਾਅਲੀ ਦਸਤਾਵੇਜ਼ ਵਰਤਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਜੁਲਾਈ 2025 ਵਿੱਚ Law Society Tribunal of Ontario ਨੇ ਮਾਨ ਦਾ ਵਕੀਲ ਵਜੋਂ ਲਾਇਸੈਂਸ ਰੱਦ ਕਰ ਦਿੱਤਾ ਸੀ। ਟ੍ਰਿਬਿਊਨਲ ਨੇ ਕਿਹਾ ਸੀ ਕਿ ਉਸ ਨੇ 2019 ਵਿੱਚ ਇੱਕ ਮੌਰਗੇਜ ਫਰਾਡ ਸਕੀਮ ਵਿੱਚ ਜਾਣਬੁੱਝ ਕੇ ਹਿੱਸਾ ਲਿਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿੱਚ ਹੋਰ ਵੀ ਪੀੜਤ ਹੋ ਸਕਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ: