ਬ੍ਰਿਟਿਸ਼ ਕੋਲੰਬੀਆ ਦੀ ਫ਼ਾਇਨੈਂਸ ਮੰਤਰੀ Brenda Bailey ਨੇ 2026 ਦਾ ਬਜਟ ਕੀਤਾ ਪੇਸ਼

ਬ੍ਰਿਟਿਸ਼ ਕੋਲੰਬੀਆ ਦੀ ਫ਼ਾਇਨੈਂਸ ਮੰਤਰੀ Brenda Bailey ਨੇ 2026 ਦਾ ਬਜਟ ਪੇਸ਼ ਕੀਤਾ ਹੈ। ਜਿਸ ਵਿਚ ਇਹ ਮੁੱਖ ਗੱਲਾਂ ਹਨ ਕਿ:

1. ਘਾਟਾ ਵਧਣਾ
ਅਗਲੇ ਵਿੱਤੀ ਸਾਲ ਵਿੱਚ ਘਾਟਾ 38% ਵਧ ਕੇ $13.3 ਬਿਲੀਅਨ ਤੱਕ ਪਹੁੰਚਣ ਦੀ ਭਵਿੱਖਵਾਣੀ ਹੈ, ਜਦਕਿ ਮੌਜੂਦਾ ਸਾਲ ਲਈ ਅਪਡੇਟ ਕੀਤੇ ਅਨੁਮਾਨ ਅਨੁਸਾਰ $9.6 ਬਿਲੀਅਨ ਸੀ। ਮੰਤਰੀ ਨੇ ਕਿਹਾ ਕਿ ਸਮੇਂ ਦੇ ਨਾਲ ਘਾਟਾ ਘਟੇਗਾ, ਪਰ ਤਿੰਨ ਸਾਲਾਂ ਦੀ ਯੋਜਨਾ ਵਿੱਚ 2028 ਵਿੱਚ ਇਹ $11.4 ਬਿਲੀਅਨ ਰਹੇਗਾ।

2. ਸਿਹਤ ਸੇਵਾਵਾਂ
ਬੀ.ਸੀ. ਦਾ ਕਰਜ਼ਾ ਵੀ ਲਗਾਤਾਰ ਵਧੇਗਾ। ਸਰਕਾਰ ਨੇ ਸਿਹਤ ਦੇ ਪ੍ਰੋਜੈਕਟਾਂ ਵਿੱਚ ਵੱਡੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ, ਜਿਵੇਂ ਕਿ ਸਰੀ ਵਿੱਚ ਨਵਾਂ SFU ਮੈਡੀਕਲ ਸਕੂਲ। ਹੋਰ ਵੀ ਬਹੁਤ ਸਾਰੇ ਹਸਪਤਾਲਾਂ ਦੇ ਨਵੀਨੀਕਰਨ ਅਤੇ ਮੁਰੰਮਤ ਪ੍ਰੋਜੈਕਟ ਚੱਲ ਰਹੇ ਹਨ। ਬਜਟ ਵਿੱਚ ਫਰਟੀਲਾਈਜੇਸ਼ਨ, ਡਾਇਬੀਟੀਜ਼ ਦਵਾਈਆਂ ਅਤੇ ਮੈਨੋਪੌਜ਼ ਹਾਰਮੋਨ ਥੈਰੇਪੀ ਲਈ ਫੰਡਿੰਗ ਨੂੰ ਜਾਰੀ ਰੱਖਿਆ ਗਿਆ ਹੈ।

3. ਬੁਨਿਆਦੀ ਢਾਂਚਾ ਅਤੇ ਪ੍ਰੋਜੈਕਟ
ਕੁਝ ਲੰਬੇ ਸਮੇਂ ਵਾਲੇ ਕੇਅਰ HOMES ਅਤੇ ਬਰਨਾਬੀ ਹਸਪਤਾਲ ਦੇ ਦੂਜੇ ਫੇਜ਼ ਦੇ ਪ੍ਰੋਜੈਕਟ ਵਿੱਚ ਦੇਰੀ ਹੋਵੇਗੀ। ਸਰਕਾਰ ਦਾ ਮੰਤਵ ਇਹ ਹੈ ਕਿ ਮੁੱਖ ਸੇਵਾਵਾਂ, ਜਿਵੇਂ ਸਿਹਤ ਅਤੇ ਸਿੱਖਿਆ, ਤੇ ਧਿਆਨ ਦਿੱਤਾ ਜਾਵੇ ਅਤੇ ਖਰਚੇ ਕਾਬੂ ਵਿੱਚ ਰਹਿਣ।

4. ਆਮਦਨ ਕਰ ਅਤੇ ਹੋਰ ਟੈਕਸ
ਘੱਟ ਆਮਦਨ ਵਾਲੇ ਲੋਕਾਂ ਲਈ ਸਭ ਤੋਂ ਘੱਟ ਨਿੱਜੀ ਆਮਦਨ ਟੈਕਸ ਜਾਰੀ ਰਹੇਗਾ। ਪਹਿਲੇ ਟੈਕਸ ਬ੍ਰੈਕਟ ਵਿੱਚ 0.54% ਵਾਧਾ ਕੀਤਾ ਗਿਆ ਹੈ। ਉੱਚ-ਮੁੱਲ ਵਾਲੇ ਘਰਾਂ (ਉਪਰੇ $3 ਮਿਲੀਅਨ) ਵਾਲਿਆਂ ਤੋਂ ਵਧੇਰੇ ਯੋਗਦਾਨ ਲਈ ਕਿਹਾ ਜਾਵੇਗਾ।

5. PST ਵਿੱਚ ਤਬਦੀਲੀ
ਪ੍ਰੋਫੈਸ਼ਨਲ ਸੇਵਾਵਾਂ, ਜਿਵੇਂ ਅਕਾਉਂਟਿੰਗ, ਬੁਕਕੀਪਿੰਗ, ਇੰਜੀਨੀਅਰਿੰਗ ਅਤੇ ਪ੍ਰਾਈਵੇਟ ਸੁਰੱਖਿਆ ਸੇਵਾਵਾਂ, PST ਦੇ ਅਧੀਨ ਆਉਣਗੀਆਂ। ਕੁਝ ਵਸਤਾਂ ਅਤੇ ਸੇਵਾਵਾਂ ਜਿਵੇਂ ਕੱਪੜੇ ਮੁਰੰਮਤ ਸਮੱਗਰੀ, ਬੇਸਿਕ ਕੇਬਲ ਟੈਲੀਵਿਜ਼ਨ ਅਤੇ ਲੈਂਡਲਾਈਨ ਟੈਲੀਫ਼ੋਨ PST ਤੋਂ ਬਾਹਰ ਰਹਿਣੀਆਂ ਹਨ।

ਇੱਕ climate activist group ਕਹਿੰਦਾ ਹੈ ਕਿ ਬੀ.ਸੀ. ਦੇ 2026 ਦੇ ਬਜਟ ਵਿੱਚ ਕਲਾਈਮੇਟ ਐਕਸ਼ਨ ਲਈ ਕੋਈ ਨਵੀਂ ਫੰਡਿੰਗ ਨਾ ਹੋਣਾ ਗੰਭੀਰ ਚਿੰਤਾ ਦੀ ਗੱਲ ਹੈ।

Sierra Club BC ਦਾ ਕਹਿਣਾ ਹੈ ਕਿ ਬਜਟ ਵਿੱਚ ਕੁਦਰਤ ਦੀ ਰੱਖਿਆ ਦੀ ਬਜਾਏ mining, resource extraction ਅਤੇ ਫੌਸਿਲ ਫਿਊਲ ‘ਤੇ ਵਧੇਰੇ ਧਿਆਨ ਦਿੱਤਾ ਗਿਆ ਹੈ।

ਹਾਲਾਂਕਿ Greater Vancouver Board of Trade ਨੇ ਇਸ ਬਜਟ ਨੂੰ ‘D’ ਰੇਟਿੰਗ ਦਿੱਤੀ ਹੈ।

ਇਸ ਲੇਖ ਨੂੰ ਸਾਂਝਾ ਕਰੋ: