Coal Harbour ਵਿੱਚ 250-ਕਮਰਿਆਂ ਵਾਲੇ “ਫਲੋਟਿੰਗ ਹੋਟਲ” ਨੂੰ ਵੈਨਕੂਵਰ ਸਿਟੀ ਕੌਂਸਲ ਦੀ ਮਨਜ਼ੂਰੀ

ਵੈਨਕੂਵਰ ਸਿਟੀ ਕੌਂਸਲ ਨੇ ਮੰਗਲਵਾਰ ਰਾਤ ਇੱਕ ਜਨਤਕ ਸੁਣਵਾਈ ਤੋਂ ਬਾਅਦ COAL HARBOUR ਵਿੱਚ ਇੱਕ ਵੱਡੇ ਫਲੋਟਿੰਗ ਹੋਟਲ ਦੀ CONSTRUCTION ਲਈ ਜ਼ੋਨਿੰਗ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਸਤਾਵ ਵੈਨਕੂਵਰ ਹਾਰਬਰ ਫਲਾਈਟ ਸੈਂਟਰ ਵੱਲੋਂ ਦਿੱਤਾ ਗਿਆ ਸੀ, ਜਿਸ ਵਿੱਚ 250 ਕਮਰਿਆਂ ਵਾਲੇ ਹੋਟਲ ਦੀ ਯੋਜਨਾ ਹੈ, ਜਿਸ ਵਿੱਚ ਰੈਸਟੋਰੈਂਟ, ਬਾਰ ਅਤੇ ਸਪਾ ਵਰਗੀਆਂ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਹ “ਫਲੋਟਲ” ਕੈਨੇਡਾ ਪਲੇਸ ਦੇ ਨੇੜੇ 1055 ਕੈਨੇਡਾ ਪਲੇਸ ਦੇ ਸਾਹਮਣੇ ਵਾਟਰ ਲਾਟ ਡੌਕ ਸਿਸਟਮ ਨਾਲ ਜੁੜਿਆ ਹੋਵੇਗਾ ਅਤੇ ਇਸ ਨਾਲ ਲਗਭਗ 225 ਫੁੱਲ-ਟਾਈਮ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਹਾਲਾਂਕਿ ਪ੍ਰੋਜੈਕਟ ਨੂੰ ਸਮਰਥਨ ਵੀ ਮਿਲਿਆ, ਪਰ ਕਈ ਸਥਾਨਕ ਲੋਕਾਂ ਅਤੇ ਵਰਕਰਾਂ ਨੇ ਇਸ ਦੀ ਵਿਰੋਧਤਾ ਕੀਤੀ। ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਹੋਟਲਾਂ ਦੀ ਬਜਾਏ ਰਹਾਇਸ਼ ਦੀ AFFORDABILITY ਦੇ ਸੰਕਟ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਦਕਿ ਹੋਰਾਂ ਨੇ ਚਿੰਤਾ ਜਤਾਈ ਕਿ ਇਹ ਪ੍ਰੋਜੈਕਟ ਕੋਲ ਹਾਰਬਰ ਦੇ ਜਨਤਕ ਵਾਟਰਫਰੰਟ ਦ੍ਰਿਸ਼ ਨੂੰ ਪ੍ਰਭਾਵਿਤ ਕਰੇਗਾ। ਯੂਨੀਅਨ ਪ੍ਰਤਿਨਿਧੀਆਂ ਨੇ ਇਸਨੂੰ “ਸਥਾਈ ਜਿਹਾ ਵੱਡਾ ਦਖ਼ਲ” ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇੱਕ ਵਾਰ ਜਨਤਕ ਵਾਟਰਫਰੰਟ ਦੀ ਪਹੁੰਚ ਘਟ ਗਈ ਤਾਂ ਉਸਨੂੰ ਵਾਪਸ ਨਹੀਂ ਲਿਆ ਜਾ ਸਕਦਾ।

ਦੂਜੇ ਪਾਸੇ, ਸਨਬੌਰਨ ਇੰਟਰਨੈਸ਼ਨਲ ਦੇ ਸੀਈਓ ਹਾਨਸ ਨੀਮੀ ਨੇ ਕਿਹਾ ਕਿ ਇਹ HIGH-QUALITY ਵਾਲਾ 4 STAR ਹੋਟਲ ਹੋਵੇਗਾ ਅਤੇ ਵੈਨਕੂਵਰ ਕਨਵੈਨਸ਼ਨ ਸੈਂਟਰ ਨਾਲ ਜੁੜ ਕੇ ਸ਼ਹਿਰ ਦੇ ਟੂਰਿਜ਼ਮ ਲਈ ਲਾਭਦਾਇਕ ਸਾਬਤ ਹੋਵੇਗਾ। ਡੈਸਟੀਨੇਸ਼ਨ ਵੈਨਕੂਵਰ ਦੇ ਅਧਿਕਾਰੀਆਂ ਨੇ ਵੀ ਇਸ ਪ੍ਰੋਜੈਕਟ ਦਾ ਸਮਰਥਨ ਕੀਤਾ ਹੈ, ਕਹਿੰਦੇ ਹੋਏ ਕਿ ਇਹ ਸ਼ਹਿਰ ਵਿੱਚ ਹੋਟਲ ਕਮਰਿਆਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਪ੍ਰੋਜੈਕਟ ਦੀ ਪੂਰੀ ਹੋਣ ਦੀ ਸਮਾਂ-ਸਾਰਣੀ ਹਾਲੇ ਜਾਰੀ ਨਹੀਂ ਕੀਤੀ ਗਈ।

ਇਸ ਲੇਖ ਨੂੰ ਸਾਂਝਾ ਕਰੋ: