ਕੈਨੇਡਾ ਵਿੱਚ ਜੁਲਾਈ ਮਹੀਨੇ ਦੌਰਾਨ Inflation ਵਿੱਚ ਹੋਇਆ ਵਾਧਾ
ਕੈਨੇਡਾ ਵਿੱਚ ਜੁਲਾਈ ਮਹੀਨੇ ਦੌਰਾਨ ਮਹਿੰਗਾਈ ਦਰ ਭਾਵ inflation ਵਧ ਕੇ 3 ਫੀਸਦੀ ਹੋ ਗਈ ਹੈ। ਸਟੈਟਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੂਨ ਵਿੱਚ ਮਹਿੰਗਾਈ ਦਰ 2.8 ਫੀਸਦੀ ਸੀ।
ਮਹਿੰਗਾਈ ਵਧਣ ਦਾ ਮੁੱਖ ਕਾਰਨ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਰਿਹਾ। ਮਿਡਲ ਈਸਟ ਵਿੱਚ ਮੁੜ ਤਣਾਅ ਵਧਣ ਕਾਰਨ ਕੌਮਾਂਤਰੀ ਤੇਲ ਦੀਆਂ ਕੀਮਤਾਂ ਵਧੀਆਂ, ਜਿਸ ਦਾ ਅਸਰ ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ’ਤੇ ਪਿਆ।
ਜੇ ਗੈਸ ਦੀਆਂ ਕੀਮਤਾਂ ਨੂੰ ਹਟਾ ਕੇ ਦੇਖਿਆ ਜਾਵੇ ਤਾਂ ਜੁਲਾਈ ਵਿੱਚ ਮਹਿੰਗਾਈ 2.2 ਫੀਸਦੀ ਰਹੀ, ਜੋ ਲਗਾਤਾਰ ਤੀਜੇ ਮਹੀਨੇ ਇਸੇ ਪੱਧਰ ’ਤੇ ਹੈ।
ਕਰਿਆਨੇ ਦੀਆਂ ਕੀਮਤਾਂ ਵਿੱਚ ਕੁਝ ਰਾਹਤ ਮਿਲੀ ਹੈ। ਗ੍ਰੋਸਰੀ ਮਹਿੰਗਾਈ ਜੂਨ ਦੇ 3.9 ਫੀਸਦੀ ਤੋਂ ਘਟ ਕੇ ਜੁਲਾਈ ਵਿੱਚ 3.1 ਫੀਸਦੀ ਰਹੀ।
ਹਾਲਾਂਕਿ ਸਬਜ਼ੀਆਂ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਵਾਧਾ ਹੌਲੀ ਹੋਇਆ।
ਦੂਜੇ ਪਾਸੇ, ਹਵਾਈ ਕਿਰਾਏ 12 ਫੀਸਦੀ ਵਧੇ। FIFA World Cup ਵਾਲੇ ਅਮਰੀਕੀ ਸ਼ਹਿਰਾਂ ਵਿੱਚ ਹੋਟਲ ਅਤੇ ਹਵਾਈ ਯਾਤਰਾ ਮਹਿੰਗੀ ਹੋਣ ਕਾਰਨ ਟੂਰ ਦੀਆਂ ਕੀਮਤਾਂ ਵੀ ਵਧੀਆਂ। ਇਹ ਅੰਕੜੇ 2 ਸਤੰਬਰ ਨੂੰ Bank of Canada ਦੀ ਅਗਲੀ ਵਿਆਜ ਦਰ ਬਾਰੇ ਫੈਸਲੇ ਤੋਂ ਪਹਿਲਾਂ ਮਹਿੰਗਾਈ ਦੇ ਆਖਰੀ ਅੰਕੜੇ ਹਨ।