Jeffrey Epstein ਦੀ ESTATE ਨੇ ਕਲਾਸ ਐਕਸ਼ਨ ਮਾਮਲੇ ਨੂੰ ਨਿਪਟਾਉਣ ਲਈ ਕੀਤੀ 35 ਮਿਲੀਅਨ ਡਾਲਰ ਦੇਣ ‘ਤੇ ਸਹਿਮਤੀ

Jeffrey Epstein ਦੀ ESTATE ਨੇ ਕਲਾਸ ਐਕਸ਼ਨ ਮਾਮਲੇ ਨੂੰ ਨਿਪਟਾਉਣ ਲਈ ਵੱਧ ਤੋਂ ਵੱਧ 35 ਮਿਲੀਅਨ ਅਮਰੀਕੀ ਡਾਲਰ ਦੇਣ ‘ਤੇ ਸਹਿਮਤੀ ਦਿੱਤੀ ਹੈ। ਇਹ ਮਾਮਲਾ ਦੋ ਸਲਾਹਕਾਰਾਂ ‘ਤੇ ਨੌਜਵਾਨ ਕੁੜੀਆਂ ਦੀ ਸੈਕਸ ਟ੍ਰੈਫਿਕਿੰਗ ਵਿੱਚ ਮਦਦ ਕਰਨ ਦੇ ਦੋਸ਼ਾਂ ਸਬੰਧੀ ਦਰਜ ਕੀਤਾ ਗਿਆ ਸੀ।

ਪੀੜਤਾਂ ਦੀ ਨੁਮਾਇੰਦਗੀ ਕਰ ਰਹੀ ਕਾਨੂੰਨੀ ਫਰਮ ਨੇ ਮੈਨਹੈਟਨ ਦੀ ਫੈਡਰਲ ਅਦਾਲਤ ਵਿੱਚ ਦਰਜ ਬ੍ਰੀਫ਼ ਰਾਹੀਂ ਸਮਝੌਤੇ ਦੀ ਘੋਸ਼ਣਾ ਕੀਤੀ। ਜੇ ਜੱਜ ਇਸਨੂੰ ਮਨਜ਼ੂਰ ਕਰਦੇ ਹਨ ਤਾਂ 2024 ਵਿੱਚ ਦਰਜ ਮਾਮਲਾ ਖਤਮ ਹੋ ਜਾਵੇਗਾ, ਜੋ ਐਪਸਟਿਨ ਦੇ ਸਾਬਕਾ ਵਕੀਲ ਡੈਰਨ ਇੰਡਾਇਕ ਅਤੇ ਸਾਬਕਾ ਅਕਾਉਂਟੈਂਟ ਰਿਚਰਡ ਕਾਨ ਵਿਰੁੱਧ ਸੀ। ਦੋਵੇਂ ਉਸ ਦੀ ਜਾਇਦਾਦ ਦੇ ਕੋ-ਐਗਜ਼ਿਕਿਊਟਰ ਹਨ।

ਐਪਸਟਿਨ ਦੀ ESTATE ਪਹਿਲਾਂ ਹੀ ਪੀੜਤਾਂ ਲਈ 121 ਮਿਲੀਅਨ ਡਾਲਰ ਦਾ ਰੈਸਟਿਟਿਊਸ਼ਨ ਫੰਡ ਬਣਾ ਚੁੱਕੀ ਹੈ ਅਤੇ ਹੋਰ 49 ਮਿਲੀਅਨ ਡਾਲਰ ਦੇ ਵੱਖਰੇ ਸਮਝੌਤੇ ਕਰ ਚੁੱਕੀ ਹੈ।

ਦੋਵੇਂ ਕੋ-ਐਗਜ਼ਿਕਿਊਟਰਾਂ ਨੇ ਕਿਸੇ ਵੀ ਗਲਤ ਕੰਮ ਦੀ ਸਵੀਕਾਰਤਾ ਨਹੀਂ ਕੀਤੀ। ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਮਾਮਲੇ ਨੂੰ ਅੰਤਿਮ ਰੂਪ ਦੇਣ ਲਈ ਸਮਝੌਤਾ ਕੀਤਾ ਗਿਆ।

ਐਪਸਟਿਨ ਦੀ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ, ਜਿਸਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ।

ਇਸ ਲੇਖ ਨੂੰ ਸਾਂਝਾ ਕਰੋ: