ਕੈਨੇਡਾ ਦੀਆਂ ਕੁਝ ਸਰਕਾਰੀ ਵੈੱਬਸਾਈਟਾਂ ’ਤੇ Lake Ontario ਦਾ ਨਾਂ “Lake America” ਦੇਣ ਲੱਗਾ ਦਿਖਾਈ
ਕੈਨੇਡਾ ਦੀਆਂ ਕੁਝ ਸਰਕਾਰੀ ਅਤੇ ਜਨਤਕ ਵੈੱਬਸਾਈਟਾਂ ’ਤੇ ਐਤਵਾਰ ਨੂੰ Lake Ontario ਦਾ ਨਾਂ ਗਲਤੀ ਨਾਲ “Lake America” ਦਿਖਾਈ ਦੇਣ ਲੱਗਾ। ਇਹ ਤਬਦੀਲੀ ਗੂਗਲ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਗਜ਼ਿਕਿਊਟਿਵ ਆਰਡਰ ਤੋਂ ਬਾਅਦ ਕੀਤੀ ਗਈ ਹੈ।
ਹਾਲਾਂਕਿ ਗੂਗਲ ਦਾ ਕਹਿਣਾ ਹੈ ਕਿ ਇਹ ਨਾਂ ਬਦਲਾਅ ਅਮਰੀਕਾ ਵਿੱਚ ਯੂਜ਼ਰਜ਼ ਨੂੰ ਹੀ ਦਿਖਾਇਆ ਜਾਣਾ ਸੀ, ਪਰ ਕੈਨੇਡਾ ਦੀਆਂ ਕੁਝ ਵੈੱਬਸਾਈਟਾਂ ’ਤੇ ਵੀ Lake America ਨਜ਼ਰ ਆਇਆ।
ਇਨ੍ਹਾਂ ਵਿੱਚ Hydro One, LCBO, GO Transit ਅਤੇ ਫੈਡਰਲ ਸਰਕਾਰ ਦੀਆਂ ਕੁਝ ਮੈਪ ਸੇਵਾਵਾਂ ਸ਼ਾਮਲ ਸਨ। Hydro One ਨੇ ਕਿਹਾ ਕਿ ਇਹ ਸਮੱਸਿਆ ਇੱਕ third-party mapping service ਕਾਰਨ ਆਈ ਅਤੇ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। GO Transit ਅਤੇ LCBO ਨੇ ਵੀ ਆਪਣੇ ਮੈਪ ਨੂੰ ਠੀਕ ਕਰਨ ਲਈ ਕਦਮ ਚੁੱਕੇ।
ਟੈਕਨਾਲੋਜੀ ਮਾਹਿਰਾਂ ਮੁਤਾਬਕ ਕਈ ਕੈਨੇਡੀਅਨ ਵੈੱਬਸਾਈਟਾਂ ਗੂਗਲ ਦੀ mapping API ਵਰਤਦੀਆਂ ਹਨ, ਜਿਸ ਕਰਕੇ ਅਮਰੀਕੀ ਮੈਪ ਡਾਟਾ ਵਿੱਚ ਹੋਈ ਤਬਦੀਲੀ ਇੱਥੇ ਵੀ ਦਿਖਾਈ ਦੇ ਸਕਦੀ ਹੈ।
ਇਸ ਮਾਮਲੇ ਨੇ ਕੈਨੇਡਾ ਦੀ digital sovereignty ਅਤੇ ਅਮਰੀਕੀ ਟੈਕਨਾਲੋਜੀ ’ਤੇ ਨਿਰਭਰਤਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।