ਇੱਕ ਵੀਕਐਂਡ ਦੌਰਾਨ lower mainland ਹੋਈਆਂ ਤਿੰਨ ਗੋਲੀਬਾਰੀ ਦੀਆਂ ਵਾਰਦਾਤਾਂ

ਬੀ.ਸੀ. ਦੇ lower mainland ਵਿੱਚ ਐਤਵਾਰ ਸਵੇਰ ਅਤੇ ਸ਼ਨੀਵਾਰ ਰਾਤ ਗੋਲੀਬਾਰੀ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਡੈਲਟਾ ਵਿੱਚ ਸਵੇਰੇ ਕਰੀਬ 4:33 ਵਜੇ 64 ਐਵੇਨਿਊ ਅਤੇ ਹਾਈਵੇਅ 91 ਦੇ ਆਫ-ਰੈਂਪ ਨੇੜੇ ਗੋਲੀਬਾਰੀ ਹੋਈ। ਡੈਲਟਾ ਪੁਲਿਸ ਮੁਤਾਬਕ ਇੱਕ ਵਿਅਕਤੀ ਨੂੰ ਮਾਮੂਲੀ ਅਤੇ ਜਾਨਲੇਵਾ ਨਾ ਹੋਣ ਵਾਲੀਆਂ ਸੱਟਾਂ ਲੱਗੀਆਂ ਹਨ। ਸ਼ੱਕੀ ਵਾਹਨ ਸਲੇਟੀ ਰੰਗ ਦੀ Kia Forte ਦੱਸੀ ਗਈ ਹੈ, ਜੋ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਮੌਕੇ ਤੋਂ ਫਰਾਰ ਹੋ ਗਈ।

ਇਕ ਹੋਰ ਘਟਨਾ ਵੈਨਕੂਵਰ ਦੇ ਮਾਊਂਟ ਪਲੀਜ਼ੈਂਟ ਇਲਾਕੇ ਵਿੱਚ ਵਾਪਰੀ, ਜਿੱਥੇ ਸਵੇਰੇ ਕਰੀਬ 7:13 ਵਜੇ ਇੱਕ ਕਨਵੀਨੀਅੰਸ ਸਟੋਰ ਦੇ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਗਈ। ਵੈਨਕੂਵਰ ਪੁਲਿਸ ਮੁਤਾਬਕ ਜ਼ਖਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਸ਼ੱਕੀ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਇਸੇ ਦੌਰਾਨ ਐਬਟਸਫੋਰਡ ਵਿੱਚ ਸ਼ਨੀਵਾਰ ਰਾਤ 11 ਵਜੇ ਤੋਂ ਬਾਅਦ McCallum Road ’ਤੇ ਇੱਕ ਵਾਹਨ ’ਤੇ ਗੋਲੀਆਂ ਚਲਾਈਆਂ ਗਈਆਂ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਨੇੜੇ ਇੱਕ SUV ਨੂੰ ਅੱਗ ਲੱਗੀ ਮਿਲੀ। ਪੁਲਿਸ ਦੋਵਾਂ ਘਟਨਾਵਾਂ ਵਿਚਕਾਰ ਸੰਭਾਵਿਤ ਸਬੰਧ ਦੀ ਜਾਂਚ ਕਰ ਰਹੀ ਹੈ ਅਤੇ ਗੋਲੀਬਾਰੀ ਨੂੰ ਟਾਰਗੇਟਿਡ ਮੰਨ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: