Manitoba ਦੇ Thompson ਵਿੱਚ Cocaine ਬਰਾਮਦ, ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼
ਕੈਨੇਡਾ ਦੇ Manitoba ਸੂਬੇ ਦੇ Thompson ਸ਼ਹਿਰ ਤੋਂ ਵੀ ਨਸ਼ਾ ਤਸਕਰੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। RCMP ਵੱਲੋਂ 10 ਨਵੰਬਰ 2026 ਨੂੰ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਵਾਹਨ ਦੀ ਜਾਂਚ ਦੌਰਾਨ ਲਗਭਗ 265 ਗ੍ਰਾਮ Cocaine ਅਤੇ ਕੈਨੇਡੀਅਨ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਇਹ ਕਾਰਵਾਈ 8 ਨਵੰਬਰ ਨੂੰ ਰਾਤ ਲਗਭਗ 12 ਵੱਜ ਕੇ 48 ਮਿੰਟ ਉੱਤੇ ਹੋਈ ਸੀ। Thompson RCMP ਦੀ Crime Suppression Unit ਦੇ ਅਧਿਕਾਰੀ Laval ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇੱਕ ਪਾਰਕਿੰਗ ਲਾਟ ਵਿੱਚ ਖੜ੍ਹੀ ਗੱਡੀ ਦੇਖੀ, ਜਿਸ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਡਰਾਈਵਰ ਮੌਜੂਦ ਨਹੀਂ ਸੀ। ਜਦੋਂ ਪੁਲਿਸ ਨੇ ਗੱਡੀ ਕੋਲ ਜਾ ਕੇ ਜਾਂਚ ਕੀਤੀ ਤਾਂ ਪਿਛਲੀ ਸੀਟ ਉੱਤੇ ਇੱਕ ਮਰਦ ਅਤੇ ਇੱਕ ਔਰਤ ਬੈਠੇ ਸਨ। ਪੁਲਿਸ ਅਨੁਸਾਰ ਜਾਂਚ ਦੌਰਾਨ ਇੱਕ ਔਰਤ ਵੀ ਨੇੜਲੇ ਘਰ ਵਿੱਚੋਂ ਬਾਹਰ ਆਈ ਅਤੇ ਉਸ ਨੇ ਆਪਣੇ ਆਪ ਨੂੰ ਡਰਾਈਵਰ ਦੱਸਿਆ। ਇਸ ਤੋਂ ਬਾਅਦ ਬੈਗਾਂ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਈ। ਇਸ ਮਾਮਲੇ ਵਿੱਚ Hamilton, Ontario ਦੇ 20 ਸਾਲਾ Reyshaun Lawrence ਅਤੇ Cross Lake ਦੀ 20 ਸਾਲਾ Joelyne Moore ਖ਼ਿਲਾਫ਼ ਨਸ਼ਾ ਤਸਕਰੀ ਦੇ ਮਕਸਦ ਨਾਲ ਨਸ਼ਾ ਰੱਖਣ ਸਮੇਤ ਕਈ ਦੋਸ਼ ਲਗਾਏ ਗਏ ਹਨ। 30 ਸਾਲਾ ਡਰਾਈਵਰ ਔਰਤ ਵੀ ਨਸ਼ਾ ਤਸਕਰੀ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਪਹਿਲੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ, ਜਦਕਿ ਡਰਾਈਵਰ ਨੂੰ ਬਾਅਦ ਵਿੱਚ ਸ਼ਰਤਾਂ ਅਧੀਨ ਰਿਹਾਅ ਕੀਤਾ ਗਿਆ।