ਅਮਰੀਕਾ–ਈਰਾਨ ਵਿਚਾਲੇ ਅਸਥਾਈ ਜੰਗਬੰਦੀ ਵਧਾਉਣ ਲਈ MEDIATORS ਦੀ ਕੋਸ਼ਿਸ਼ ਤੇਜ਼

ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਨਾਜ਼ੁਕ ਜੰਗਬੰਦੀ ਨੂੰ ਅੱਗੇ ਵਧਾਉਣ ਅਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ mediators ਵੱਲੋਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ, ਜਦਕਿ ਮੌਜੂਦਾ ਸਮਝੌਤਾ ਅਗਲੇ ਹਫ਼ਤੇ ਖਤਮ ਹੋਣ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਦੋਵੇਂ ਪੱਖਾਂ ਵੱਲੋਂ “ਸਿਧਾਂਤਕ ਤੌਰ ‘ਤੇ ਸਹਿਮਤੀ” ਦਿੱਤੀ ਗਈ ਹੈ ਕਿ ਜੰਗਬੰਦੀ ਨੂੰ ਹੋਰ ਸਮੇਂ ਲਈ ਵਧਾਇਆ ਜਾਵੇ ਤਾਂ ਜੋ ਕੂਟਨੀਤਿਕ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕੇ। ਇਸ ਦੌਰਾਨ ਈਰਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਆਪਣੀ ਨੈਵਲ ਨਾਕਾਬੰਦੀ ਨਹੀਂ ਹਟਾਉਂਦਾ ਤਾਂ ਈਰਾਨ ਪੂਰੇ ਖੇਤਰ ਵਿੱਚ ਵਪਾਰ ਰੋਕਣ ਦੀ ਕਾਰਵਾਈ ਕਰ ਸਕਦਾ ਹੈ, ਜਿਸ ਨਾਲ gulf ਖੇਤਰ, ਓਮਾਨ ਸਾਗਰ ਅਤੇ ਲਾਲ ਸਾਗਰ ਵਿੱਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਅਧਿਕਾਰੀ ਅਲੀ ਅਬਦੁੱਲਾਹੀ ਨੇ ਇਸ ਨਾਕਾਬੰਦੀ ਨੂੰ ਜੰਗਬੰਦੀ ਦੀ ਉਲੰਘਣਾ ਵੱਲ ਕਦਮ ਦੱਸਿਆ ਹੈ ਅਤੇ ਕਿਹਾ ਹੈ ਕਿ ਈਰਾਨ ਆਪਣੀ national sovereignty ਦੀ ਰੱਖਿਆ ਲਈ ਸਖ਼ਤ ਰਵੱਈਆ ਅਪਣਾਏਗਾ। Mediators ਅਨੁਸਾਰ ਮੁੱਖ ਅੜਚਣਾਂ ਵਿੱਚ ਈਰਾਨ ਦਾ ਪਰਮਾਣੂ ਪ੍ਰੋਗਰਾਮ, ਹੋਰਮੁਜ਼ ਸਟ੍ਰੇਟ ਦਾ ਮੁੱਦਾ ਅਤੇ ਜੰਗ ਦੌਰਾਨ ਹੋਏ ਨੁਕਸਾਨਾਂ ਦੀ ਭਰਪਾਈ ਸ਼ਾਮਲ ਹਨ। ਦੋ ਹਫ਼ਤੇ ਦੀ ਮੌਜੂਦਾ ਜੰਗਬੰਦੀ 22 ਅਪ੍ਰੈਲ ਨੂੰ ਖਤਮ ਹੋਣੀ ਹੈ, ਪਰ ਅੰਤਰਰਾਸ਼ਟਰੀ ਨੇਤਾਵਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ। ਇਸ ਸੰਘਰਸ਼ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਬਰਕਰਾਰ ਹੈ। ਇਸੇ ਦਰਮਿਆਨ, ਇਜ਼ਰਾਈਲ ਵੱਲੋਂ ਲਿਬਨਾਨ ਵਿੱਚ ਆਪਣੀ ਹਵਾਈ ਅਤੇ ਜ਼ਮੀਨੀ ਫੌਜੀ ਕਾਰਵਾਈ ਜਾਰੀ ਰੱਖੀ ਗਈ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਗਿਆ ਹੈ। ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਮੁਤਾਬਕ ਬੁੱਧਵਾਰ ਨੂੰ ਦੱਖਣੀ ਲਿਬਨਾਨ ਦੇ ਕਈ ਹਿੱਸਿਆਂ ਵਿੱਚ ਹਵਾਈ ਹਮਲੇ ਅਤੇ ਤੋਪਖਾਨੇ ਦੀ ਗੋਲੀਬਾਰੀ ਕੀਤੀ ਗਈ।

ਇਸ ਲੇਖ ਨੂੰ ਸਾਂਝਾ ਕਰੋ: