Middle-east ਵਿੱਚ ਜੰਗ ਦਰਮਿਆਨ ਤਣਾਅ ਜਾਰੀ, ਇਰਾਨ ਨੇ ਅਮਰੀਕਾ ਅੱਗੇ ਰੱਖੀਆਂ ਸ਼ਰਤਾਂ

ਇਰਾਨ ਨੇ ਕਿਹਾ ਹੈ ਕਿ ਉਹ Strait of Hormuz ਨੂੰ ਉਦੋਂ ਤੱਕ ਮੁੜ ਨਹੀਂ ਖੋਲ੍ਹੇਗਾ, ਜਦੋਂ ਤੱਕ ਅਮਰੀਕਾ ਉਸ ਦੀਆਂ ਮੰਗਾਂ ਨਹੀਂ ਮੰਨਦਾ। ਇਰਾਨ ਦੇ ਵਿਦੇਸ਼ ਮੰਤਰਾਲੇ ਮੁਤਾਬਕ ਅਮਰੀਕਾ ਨੂੰ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਹਟਾਉਣੀ, ਜੰਗ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ, ਆਰਥਿਕ ਪਾਬੰਦੀਆਂ ਹਟਾਉਣੀਆਂ ਅਤੇ ਇਰਾਨ ਦੇ frozen assets ਰਿਲੀਜ਼ ਕਰਨੇ ਹੋਣਗੇ ਇਰਾਨ ਇਸ ਮਾਮਲੇ ’ਤੇ ਓਮਾਨ ਨਾਲ ਵੀ ਵੱਖਰੀ ਗੱਲਬਾਤ ਕਰ ਰਿਹਾ ਹੈ। ਇਸੇ ਦੌਰਾਨ ਇਜ਼ਰਾਈਲ ਦੀ ਫੌਜ ਨੇ ਕਬਜ਼ੇ ਵਾਲੇ West Bank ਦੇ ਇਸਾਈ ਬਹੁਗਿਣਤੀ ਵਾਲੇ Taybeh ਕਸਬੇ ਨੂੰ ਬੰਦ ਫੌਜੀ ਇਲਾਕਾ ਐਲਾਨ ਦਿੱਤਾ ਹੈ। ਇਹ ਕਦਮ ਇਲਾਕੇ ਵਿੱਚ ਇਜ਼ਰਾਈਲੀ ਵਸਨੀਕਾਂ ਵੱਲੋਂ ਕਥਿਤ ਹਮਲਿਆਂ, ਅੱਗਜ਼ਨੀ ਅਤੇ ਤੋੜਫੋੜ ਦੀਆਂ ਘਟਨਾਵਾਂ ਤੋਂ ਬਾਅਦ ਚੁੱਕਿਆ ਗਿਆ ਹੈ। ਉੱਧਰ ਯਮਨ ਦੇ Mokha ਸ਼ਹਿਰ ’ਤੇ Houthi ਹਮਲੇ ਵਿੱਚ ਸੱਤ ਲੋਕਾਂ ਦੀ ਮੌਤ ਅਤੇ 30 ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਮ੍ਰਿਤਕਾਂ ਵਿੱਚ ਚਾਰ ਫੌਜੀ ਅਤੇ ਤਿੰਨ ਆਮ ਨਾਗਰਿਕ ਸ਼ਾਮਲ ਹਨ। ਗਾਜ਼ਾ ਵਿੱਚ ਜੰਗ ਕਾਰਨ ਤਬਾਹ ਹੋਏ ਕਾਰੋਬਾਰਾਂ ਨੂੰ ਮੁੜ ਖੜ੍ਹਾ ਕਰਨ ਦੀ ਕੋਸ਼ਿਸ਼ ਵੀ ਜਾਰੀ ਹੈ।

ਇਸ ਲੇਖ ਨੂੰ ਸਾਂਝਾ ਕਰੋ: