MISSION ਦਾ ਇਕ SENIOR CARE HOME ਆਇਆ ਅੱਗ ਦੀ ਲਪੇਟ ਵਿੱਚ

ਇੱਕ ਸੀਨੀਅਰ ਕੇਅਰ ਹੋਮ ਵਿੱਚ ਲੱਗੀ ਅੱਗ ਕਾਰਨ Mission ਵਿੱਚ ਸੋਮਵਾਰ ਦੁਪਹਿਰ ਐਮਰਜੈਂਸੀ ਸਥਿਤੀ ਬਣ ਗਈ। Mission RCMP ਦੇ ਅਨੁਸਾਰ 7th Avenue ਅਤੇ Cedar Valley Connector ਦੇ ਨੇੜੇ ਸਥਿਤ ਇਮਾਰਤ ਨੂੰ ਅੱਗ ਨੇ ਘੇਰ ਲਿਆ।

ਇਕ ਕਰਮਚਾਰੀ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਅਤੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ।

City of Mission ਨੇ ਲਿਖਤੀ ਬਿਆਨ ਵਿੱਚ ਦੱਸਿਆ ਕਿ ਨੇੜੇ ਸਥਿਤ Mission Leisure Centre ਵਿੱਚ ਇੱਕ ਰਿਸੈਪਸ਼ਨ ਸੈਂਟਰ ਬਣਾਇਆ ਗਿਆ ਹੈ, ਜਿੱਥੇ ਰਹਿਣ ਵਾਲਿਆਂ ਨੂੰ ਲਿਆਂਦਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਸਟਾਫ਼ ਅਜੇ ਵੀ ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਭ ਨੂੰ ਸੁਰੱਖਿਅਤ ਤੌਰ ‘ਤੇ ਬਾਹਰ ਕੱਢ ਲਿਆ ਗਿਆ ਹੈ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿਆਰਿਆਂ ਨੂੰ ਮਿਲਣ ਲਈ ਕੇਅਰ ਹੋਮ ਦੀ ਬਜਾਏ ਮਿਸ਼ਨ ਲੀਜ਼ਰ ਸੈਂਟਰ ਪਹੁੰਚਣ।

ਇਸ ਦਰਮਿਆਨ Provincial Health Services Authority ਨੇ ਦੱਸਿਆ ਕਿ ਮੌਕੇ ‘ਤੇ ਵਾਧੂ ਸਹਾਇਤਾ ਟੀਮਾਂ ਭੇਜੀਆਂ ਗਈਆਂ ਹਨ ਅਤੇ ਜ਼ਮੀਨੀ ਤੇ ਹਵਾਈ ਦੋਵੇਂ ਸਰੋਤ ਤਾਇਨਾਤ ਕੀਤੇ ਗਏ ਹਨ।

ਇਸ ਲੇਖ ਨੂੰ ਸਾਂਝਾ ਕਰੋ: