"Organised Crime" ਵਰਗੀਆਂ ਗਤੀਵਿਧੀਆਂ ਕਾਰਨ ਸੁਖਨਾਜ਼ ਸਿੰਘ ਸੰਧੂ ਕੈਨੇਡਾ ਤੋਂ ਡਿਪੋਰਟ!
Sukhnaaz Singh Sandhu ਨੂੰ ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਿਟੀਆਂ ਨੇ ਆਖ਼ਿਰਕਾਰ ਪਿਛਲੇ ਮਹੀਨੇ ਭਾਰਤ ਡਿਪੋਰਟ ਕਰ ਦਿੱਤਾ, ਹਾਲਾਂਕਿ ਉਸਨੂੰ 2020 ਵਿੱਚ ਹੀ ਸਰੀ ਅਧਾਰਤ ਗੈਂਗ The Ruffians ਦਾ ਮੈਂਬਰ ਹੋਣ ਦੇ ਸ਼ੱਕ ‘ਚ ਨਿਸ਼ਾਨਜ਼ਦ ਕੀਤਾ ਗਿਆ ਸੀ।
ਦਸਤਾਵੇਜ਼ਾਂ ਮੁਤਾਬਕ, 26 ਸਾਲਾ ਸੰਧੂ ਨੇ ਕਈ ਸਾਲਾਂ ਤੱਕ “ਉੱਚ ਖ਼ਤਰੇ ਵਾਲੀ ਜ਼ਿੰਦਗੀ” ਬਤੀਤ ਕੀਤੀ ਜਿਸ ਵਿੱਚ ਹਥਿਆਰਾਂ ਦੀ ਵਰਤੋਂ, ਧੋਖਾਧੜੀ, ਚੋਰੀਸ਼ੁਦਾ ਗੱਡੀਆਂ ਅਤੇ ਗੋਲੀਬਾਰੀ ਵਾਲੀਆਂ ਘਟਨਾਵਾਂ ਨਾਲ ਸੰਬੰਧ ਹੋਣ ਦੇ ਦਾਅਵੇ ਕੀਤੇ ਗਏ। ਉਸ ਦੌਰਾਨ ਉਹ ਬੀ.ਸੀ. ਤੋਂ ਓਨਟਾਰਿਓ ਅਤੇ ਫਿਰ ਐਡਮੰਟਨ ਤੱਕ ਗਿਆ ਅਤੇ ਹਰ ਜਗ੍ਹਾ ਪੁਲਿਸ ਨਾਲ ਉਸਦੇ ਟਕਰਾਅ ਹੋਏ।
CBSA ਦੇ ਇਕ ਮੈਮੋ ਵਿੱਚ ਕਿਹਾ ਗਿਆ ਕਿ ਸੰਧੂ ਕਈ ਵਾਰ ਜ਼ਮਾਨਤ ‘ਤੇ ਛੱਡਿਆ ਗਿਆ ਪਰ ਉਸ ਨੇ ਰਿਲੀਜ਼ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਉਸ ਨੇ ਕਰੀਬ 45,000 ਡਾਲਰ ਦੀ ਜਮਾਨਤੀ ਰਕਮ ਵੀ ਗਵਾ ਦਿੱਤੀ ਅਤੇ ਇਲੈਕਟ੍ਰਾਨਿਕ ਨਿਗਰਾਨੀ ਦੇ ਨਿਯਮਾਂ ਦੀ ਕਈ ਵਾਰ ਉਲੰਘਣਾ ਕੀਤੀ।
Immigration and Refugee Board of Canada ਨੇ ਨਵੰਬਰ 2025 ਵਿੱਚ ਫ਼ੈਸਲਾ ਦਿੱਤਾ ਕਿ ਉਹ “ਸੰਗਠਿਤ ਅਪਰਾਧ” ਕਾਰਨ ਕੈਨੇਡਾ ਵਿੱਚ ਰਹਿਣ ਲਈ ਅਯੋਗ ਹੈ। ਸੰਧੂ ਨੇ ਇਸ ਫ਼ੈਸਲੇ ਨੂੰ Federal Court of Canada ਵਿੱਚ ਚੁਣੌਤੀ ਦਿੱਤੀ ਪਰ ਉਸਦੀ ਅਪੀਲ ਖਾਰਜ ਹੋ ਗਈ।
ਜਾਂਚ ਦੌਰਾਨ ਉਸਦੇ ਸੰਬੰਧ ਹੋਰ ਸ਼ੱਕੀ ਵਿਅਕਤੀਆਂ ਨਾਲ ਵੀ ਜੋੜੇ ਗਏ, ਜਿਵੇਂ Arshdeep Singh ਅਤੇ Bandhu Maan Singh Sekhon।
ਡਿਪੋਰਟੇਸ਼ਨ ਤੋਂ ਬਚਣ ਲਈ ਸੰਧੂ ਨੇ ਦਾਅਵਾ ਕੀਤਾ ਕਿ ਭਾਰਤ ਵਾਪਸ ਜਾਣ ‘ਤੇ ਉਸਨੂੰ ਖ਼ਤਰਾ ਹੋ ਸਕਦਾ ਹੈ ਕਿਉਂਕਿ ਉਹ ਖਾਲਿਸਤਾਨ ਹਮਾਇਤੀ ਅੰਦੋਲਨ ਨਾਲ ਜੁੜਿਆ ਹੋਇਆ ਹੈ। ਪਰ ਅਧਿਕਾਰੀਆਂ ਨੂੰ ਇਸ ਗੱਲ ਦਾ ਕੋਈ ਮਜ਼ਬੂਤ ਸਬੂਤ ਨਹੀਂ ਮਿਲਿਆ ਕਿ ਉਹ ਉਸ ਅੰਦੋਲਨ ਦਾ ਕੋਈ ਉੱਚ ਪੱਧਰੀ ਮੈਂਬਰ ਹੈ।
ਅੰਤ ਵਿੱਚ ਉਸਦੀ ਅਪੀਲ ਰੱਦ ਹੋ ਗਈ ਅਤੇ ਉਸਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ।