prostitution ਦੇ ਦੋਸ਼ੀ ਜੈਫਰੀ ਐਪਸਟੀਨ ਨੂੰ 2014 ਵਿੱਚ ਕਿਉਂ ਆਉਣ ਦਿੱਤਾ ਗਿਆ ਕਨੇਡਾ ?
ਲਗਭਗ ਛੇ ਸਾਲ ਪਹਿਲਾਂ ਇੱਕ ਅਜਿਹੇ ਅਪਰਾਧ ਲਈ ਦੋਸ਼ ਕਬੂਲ ਕਰਨ ਤੋਂ ਬਾਅਦ, ਜਿਸ ਕਾਰਨ ਉਸਦਾ ਕੈਨੇਡਾ ਵਿੱਚ ਦਾਖ਼ਲਾ ਅਣਉਚਿਤ ਮੰਨਿਆ ਜਾਣਾ ਚਾਹੀਦਾ ਸੀ, ਜੈਫਰੀ ਐਪਸਟਿਨ 2014 ਵਿੱਚ ਕੈਨੇਡਾ ਆਇਆ ਸੀ, ਪਰ ਕੇਂਦਰੀ ਸਰਕਾਰੀ ਅਧਿਕਾਰੀ ਇਸ ਗੱਲ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਰਹੇ ਕਿ ਉਸਨੂੰ ਦੇਸ਼ ਵਿੱਚ ਦਾਖ਼ਲ ਕਿਉਂ ਹੋਣ ਦਿੱਤਾ ਗਿਆ। ਅਮਰੀਕੀ ਨਿਆਂ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਲਗਭਗ ਤਿੰਨ ਮਿਲੀਅਨ ਦਸਤਾਵੇਜ਼ਾਂ ਵਿੱਚ ਐਪਸਟਿਨ ਦੀ ਵੈਂਕੂਵਰ ਯਾਤਰਾ ਦੀ ਪੁਸ਼ਟੀ ਵੀ ਸ਼ਾਮਲ ਹੈ, ਜੋ ਇੱਕ ਦੋਸ਼ੀ sex offender ਵੱਲੋਂ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਲਈ ਚਲਾਏ ਗਏ child sex trafficking operation ਦੀ ਜਾਂਚ ਨਾਲ ਜੁੜੇ ਹਨ। ਐਪਸਟਿਨ ਨੇ 2008 ਵਿੱਚ ਨਾਬਾਲਿਗ ਤੋਂ prostitution ਦੀ ਮੰਗ ਸਮੇਤ ਦੋ prostitution ਸੰਬੰਧੀ ਦੋਸ਼ਾਂ ਲਈ ਦੋਸ਼ ਕਬੂਲ ਕਰਕੇ 18 ਮਹੀਨੇ ਦੀ ਸਜ਼ਾ ਕੱਟੀ ਸੀ, ਇਸ ਦੇ ਬਾਵਜੂਦ ਇਹ ਸਪਸ਼ਟ ਨਹੀਂ ਕਿ ਉਸਨੂੰ ਕੈਨੇਡਾ ਵਿੱਚ ਦਾਖ਼ਲਾ ਕਿਵੇਂ ਮਿਲਿਆ। 2018 ਵਿੱਚ ਲਾਸ ਐਂਜਲਸ ਸਥਿਤ ਕੈਨੇਡੀਅਨ ਕੌਂਸੂਲੇਟ ਦੇ ਇੱਕ ਅਧਿਕਾਰਕ ਪੱਤਰ ਅਨੁਸਾਰ ਐਪਸਟਿਨ ਨੂੰ ਕੈਨੇਡਾ ਲਈ ਅਣਉਚਿਤ ਘੋਸ਼ਿਤ ਕੀਤਾ ਗਿਆ ਸੀ ਅਤੇ ਉਸਦੀ ਅਸਥਾਈ ਨਿਵਾਸ ਪਰਮਿਟ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਅਜਿਹੇ ਪਰਮਿਟ ਸਿਰਫ਼ ਵਿਸ਼ੇਸ਼ ਹਾਲਾਤਾਂ—ਮਾਨਵਤਾ ਜਾਂ ਦਇਆ ਦੇ ਆਧਾਰ ‘ਤੇ—ਜਾਂ ਜਦੋਂ ਕੈਨੇਡਾ ਦੇ ਮਹੱਤਵਪੂਰਨ ਹਿਤ ਵਿੱਚ ਹੀ ਜਾਰੀ ਕੀਤੇ ਜਾਂਦੇ ਹਨ। ਇਸਦੇ ਬਾਵਜੂਦ, ਐਪਸਟਿਨ ਚਾਰ ਸਾਲ ਪਹਿਲਾਂ 17 ਤੋਂ 20 ਮਾਰਚ 2014 ਤੱਕ ਵੈਂਕੂਵਰ ਆਇਆ, TED ਕਾਨਫਰੰਸ ਵਿੱਚ ਸ਼ਾਮਲ ਹੋਇਆ ਅਤੇ ਫੋਰ ਸੀਜ਼ਨਜ਼ ਹੋਟਲ ਵਿੱਚ ਮਸਾਜ਼ ਬੁੱਕ ਕਰਵਾਈ। ਫੈਡਰਲ ਅਧਿਕਾਰੀਆਂ ਵੱਲੋਂ ਇਸ ਦਾਖ਼ਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਰਹੀ, ਜਦਕਿ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲੈਕਜ਼ੈਂਡਰ ਨੇ ਇਸਨੂੰ ਇਮੀਗ੍ਰੇਸ਼ਨ ਲਾਗੂ ਕਰਨ ਵਿੱਚ ਗੰਭੀਰ ਨਾਕਾਮੀ ਕਰਾਰ ਦਿੱਤਾ ਹੈ।