ਕੈਨੇਡਾ ਅੱਜ ਅਮਰੀਕਾ ਵਿਰੁੱਧ retaliatory tariffs ਦੇ ਵੇਰਵੇ ਜਾਰੀ ਕਰੇਗਾ

ਫੈਡਰਲ ਸਰਕਾਰ ਅੱਜ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ਼ ਦੇ ਜਵਾਬ ਵਿੱਚ ਕੈਨੇਡਾ ਦੇ retaliatory tariffs ਦੇ ਵੇਰਵੇ ਜਾਰੀ ਕਰਨ ਜਾ ਰਹੀ ਹੈ।

Finance Minister François-Philippe Champagne, Industry Minister Mélanie Joly, Jobs Minister Patty Hajdu ਅਤੇ AI Minister Evan Solomon ਵੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਟੈਰਿਫ਼ ਕਾਰਨ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਲਈ ਸਰਕਾਰੀ ਸਹਾਇਤਾ ਦੇ ਵੇਰਵੇ ਵੀ ਦਿੱਤੇ ਜਾਣ ਦੀ ਉਮੀਦ ਹੈ।

Prime Minister Mark Carney ਨੇ ਕਿਹਾ ਹੈ ਕਿ ਕੈਨੇਡਾ ਦੇ counter-tariffs 8 ਸਤੰਬਰ ਤੋਂ ਲਾਗੂ ਹੋਣਗੇ।

ਅਮਰੀਕਾ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਲਗਭਗ 28 ਬਿਲੀਅਨ ਡਾਲਰ ਮੁੱਲ ਦੇ ਨਿਰਯਾਤੀ ਸਮਾਨ ’ਤੇ 50 ਫੀਸਦੀ ਟੈਰਿਫ਼ ਲਗਾਏ ਸਨ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ Donald Trump ਨੇ ਵਪਾਰਕ ਤਣਾਅ ਹੋਰ ਵਧਾਉਂਦੇ ਹੋਏ ਧਮਕੀ ਦਿੱਤੀ ਹੈ ਕਿ 1 ਜਨਵਰੀ ਤੋਂ ਕੈਨੇਡਾ ਤੋਂ ਆਉਣ ਵਾਲੀਆਂ ਕਾਰਾਂ, ਟਰੱਕਾਂ, ਆਟੋ ਪਾਰਟਸ ਅਤੇ ਸਟੀਲ ’ਤੇ 50 ਫੀਸਦੀ ਟੈਰਿਫ਼ ਲਗਾਇਆ ਜਾ ਸਕਦਾ ਹੈ।

Carney ਦਾ ਕਹਿਣਾ ਹੈ ਕਿ ਕੈਨੇਡਾ ਮੁੜ ਗੱਲਬਾਤ ਲਈ ਤਿਆਰ ਹੈ, ਪਰ ਸਿਰਫ਼ ਉਸ ਵੇਲੇ ਜਦੋਂ ਅਮਰੀਕਾ ਕੈਨੇਡਾ ਨੂੰ ਇੱਕ ਬਰਾਬਰ ਦੇ ਵਪਾਰਕ ਭਾਈਵਾਲ ਵਜੋਂ ਦੇਖੇ।

ਇਸ ਲੇਖ ਨੂੰ ਸਾਂਝਾ ਕਰੋ: