Surrey ਸ਼ਹਿਰ ਵਿੱਚ 10,000 ਸੀਟਾਂ ਵਾਲਾ ARENA ਬਣਾਉਣ ਲਈ ਪ੍ਰਸਤਾਵ

Surrey ਸ਼ਹਿਰ ਆਪਣੀ ਪੰਜ ਸਾਲਾ, 779 ਮਿਲੀਅਨ ਡਾਲਰ ਦੀ ਕੈਪੀਟਲ ਯੋਜਨਾ ਤਹਿਤ 10,000 ਸੀਟਾਂ ਵਾਲਾ ਅਰੇਨਾ ਬਣਾਉਣ ਲਈ 200 ਮਿਲੀਅਨ ਡਾਲਰ ਖਰਚ ਕਰਨ ਦਾ ਪ੍ਰਸਤਾਵ ਰੱਖ ਰਿਹਾ ਹੈ। ਮੇਅਰ Brenda Locke ਦੇ ਡਾਊਨਟਾਊਨ ਵਿਜ਼ਨ ਦਾ ਇਹ ਕੇਂਦਰੀ ਹਿੱਸਾ ਹੋਵੇਗਾ, ਜਿਸਦਾ ਮਕਸਦ ਸੈਂਟਰਲ ਸਰੀ ਵਿੱਚ ਇੱਕ ਐਨਟਰਟੇਨਮੈਂਟ ਡਿਸਟ੍ਰਿਕਟ ਤਿਆਰ ਕਰਨਾ ਹੈ।

ਸ਼ਹਿਰ ਕਹਿੰਦਾ ਹੈ ਕਿ development agreements, ਅਰੇਨਾ ਦੇ ਕਿਰਾਏਦਾਰਾਂ ਅਤੇ ਨੇਮਿੰਗ ਰਾਈਟਸ ਤੋਂ ਹੋਈ ਆਮਦਨ, ਨਿਰਮਾਣ ਅਤੇ ਸੰਭਾਲ ਦੇ ਖਰਚੇ ਪੂਰੇ ਕਰਨ ਵਿੱਚ ਮਦਦ ਕਰੇਗੀ। ਅਰੇਨਾ ਦੀ construction ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਹ ਗੇਟਵੇ ਸਕਾਈਟ੍ਰੇਨ ਸਟੇਸ਼ਨ ਨੇੜੇ ਬਣੇਗਾ।

ਇਸਦੇ ਨਾਲ ਹੀ 2.6 ਫੀਸਦੀ ਪ੍ਰਾਪਰਟੀ ਟੈਕਸ ਵਾਧੇ ਦਾ ਵੀ ਪ੍ਰਸਤਾਵ ਹੈ, ਜਿਸਦਾ ਕਾਰਨ ਮਹਿੰਗਾਈ ਅਤੇ ਵਧੇਰੇ ਪੁਲਿਸ, ਫਾਇਰਫਾਈਟਰ ਅਤੇ ਬਾਇਲਾਅ ਅਧਿਕਾਰੀਆਂ ਦੀ ਭਰਤੀ ਦੱਸਿਆ ਗਿਆ ਹੈ। ਪ੍ਰਸਤਾਵਿਤ ਪੁਲਿਸ ਬਜਟ 284.5 ਮਿਲੀਅਨ ਡਾਲਰ ਹੈ, ਜਿਸ ਵਿੱਚ ਵੱਡਾ ਹਿੱਸਾ ਸ਼ਹਿਰ ਵਿੱਚ ਵਧ ਰਹੀਆਂ extortion ਅਤੇ RCMP ਤੋਂ ਮਿਊਂਸਿਪਲ ਪੁਲਿਸ ਵੱਲ ਬਦਲਾਅ ਨਾਲ ਜੁੜਿਆ ਹੈ।

ਇਸ ਲੇਖ ਨੂੰ ਸਾਂਝਾ ਕਰੋ: