ਅਮਰੀਕੀ ਸੁਪਰੀਮ ਕੋਰਟ ਨੇਂ Trump ਵੱਲੋਂ ਲਗਾਈਆਂ ਗਈਆਂ ਵਿਆਪਕ ਟੈਰਿਫ਼ਾਂ ਨੂੰ ਕਰ ਦਿੱਤਾ ਰੱਦ
Supreme Court of the United States ਨੇ ਅੱਜ ਰਾਸ਼ਟਰਪਤੀ Donald Trump ਵੱਲੋਂ ਲਗਾਈਆਂ ਗਈਆਂ ਵਿਆਪਕ ਟੈਰਿਫ਼ਾਂ ਨੂੰ ਰੱਦ ਕਰ ਦਿੱਤਾ। ਇਹ ਟੈਰਿਫ਼ਾਂ 1977 ਦੇ International Emergency Economic Powers Act (IEEPA) ਤਹਿਤ ਰਾਸ਼ਟਰੀ ਐਮਰਜੈਂਸੀ ਦੇ ਨਾਂ ‘ਤੇ ਲਗਾਈਆਂ ਗਈਆਂ ਸਨ।
6-3 ਦੇ ਫੈਸਲੇ ਵਿੱਚ,Chief Justice John Roberts ਨੇ ਲਿਖਿਆ ਕਿ ਰਾਸ਼ਟਰਪਤੀ ਨੂੰ ਟੈਰਿਫ਼ ਲਗਾਉਣ ਲਈ ਸਪਸ਼ਟ ਕਾਂਗਰਸੀ ਮਨਜ਼ੂਰੀ ਦਰਸਾਉਣੀ ਪਵੇਗੀ, ਜੋ ਇੱਥੇ ਮੌਜੂਦ ਨਹੀਂ ਸੀ। ਅਦਾਲਤ ਨੇ “major questions” doctrine ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਡੀ ਆਰਥਿਕ ਅਤੇ ਰਾਜਨੀਤਿਕ ਅਹਿਮੀਅਤ ਵਾਲੇ ਕਦਮਾਂ ਲਈ ਕਾਂਗਰਸ ਦੀ ਸਾਫ਼ ਮਨਜ਼ੂਰੀ ਲਾਜ਼ਮੀ ਹੈ।
ਅਮਰੀਕੀ ਸੰਵਿਧਾਨ ਅਨੁਸਾਰ ਟੈਕਸ ਅਤੇ ਟੈਰਿਫ਼ ਲਗਾਉਣ ਦਾ ਅਧਿਕਾਰ ਕਾਂਗਰਸ ਕੋਲ ਹੈ। ਟਰੰਪ ਨੇ ਲਗਭਗ ਹਰ ਵਪਾਰਕ ਸਾਥੀ ਦੇ ਸਮਾਨ ‘ਤੇ ਟੈਰਿਫ਼ ਲਗਾਉਣ ਲਈ IEEPA ਦੀ ਵਰਤੋਂ ਕੀਤੀ ਸੀ। ਅੰਦਾਜ਼ਿਆਂ ਮੁਤਾਬਕ, ਇਨ੍ਹਾਂ ਟੈਰਿਫ਼ਾਂ ਰਾਹੀਂ 175 ਬਿਲੀਅਨ ਡਾਲਰ ਤੋਂ ਵੱਧ ਇਕੱਠੇ ਹੋਏ, ਜੋ ਹੁਣ ਵਾਪਸ ਕਰਨੇ ਪੈ ਸਕਦੇ ਹਨ।
ਇਹ ਮਾਮਲਾ ਵਪਾਰਕ ਕੰਪਨੀਆਂ ਅਤੇ 12 ਅਮਰੀਕੀ ਰਾਜਾਂ ਵੱਲੋਂ ਚੁਣੌਤੀ ਦੇ ਤੌਰ ‘ਤੇ ਲਿਆ ਗਿਆ ਸੀ। ਫੈਸਲੇ ਨਾਲ ਗਲੋਬਲ ਅਰਥਵਿਵਸਥਾ ‘ਤੇ ਵੱਡੇ ਪ੍ਰਭਾਵ ਹੋ ਸਕਦੇ ਹਨ, ਕਿਉਂਕਿ ਟਰੰਪ ਦੀ ਟੈਰਿਫ਼ ਨੀਤੀ ਵਿਸ਼ਵ ਵਪਾਰ ਯੁੱਧ ਦਾ ਕੇਂਦਰ ਰਹੀ ਹੈ।