Tumbler Ridge ਵਿੱਚ ਹੋਈ ਗੋਲੀਬਾਰੀ ਦੀ ਪੀੜਤ ਲੜਕੀ ਦੇ ਪਰਿਵਾਰ ਵੱਲੋਂ OpenAI ਖ਼ਿਲਾਫ਼ ਮੁਕੱਦਮਾ ਦਰਜ
Tumbler Ridge ਵਿੱਚ ਹੋਈ ਗੋਲੀਬਾਰੀ ਦੀ 12 ਸਾਲਾ ਪੀੜਤਾ Maya Gebala ਦੇ ਪਰਿਵਾਰ ਨੇ AI ਕੰਪਨੀ OpenAI ਖ਼ਿਲਾਫ਼ ਸਿਵਲ ਮੁਕੱਦਮਾ ਦਰਜ ਕੀਤਾ ਹੈ। ਮਾਇਆ ਇਸ ਸਮੇਂ BC Children’s Hospital Vancouver ਵਿੱਚ ਗੰਭੀਰ ਹਾਲਤ ਵਿੱਚ ਇਲਾਜ ਹੇਠ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਤਾ ਲੱਗਾ ਕਿ ਗੋਲੀਬਾਰੀ ਦੇ ਮੁਲਜ਼ਮ Jesse Van Rootselaar ਦੇ ChatGPT ਖਾਤੇ ਨੂੰ 2025 ਵਿੱਚ ਅੰਦਰੂਨੀ ਤੌਰ ‘ਤੇ “ਹਿੰਸਕ ਗਤੀਵਿਧੀਆਂ ਲਈ ਗਲਤ ਵਰਤੋਂ” ਦੇ ਸ਼ੱਕ ‘ਚ ਫਲੈਗ ਕੀਤਾ ਗਿਆ ਸੀ। ਇਹ ਘਟਨਾ ਉਸ ਸਮੇਂ ਤੋਂ ਕਈ ਮਹੀਨੇ ਪਹਿਲਾਂ ਦੀ ਹੈ ਜਦੋਂ ਉਸ ‘ਤੇ ਫਰਵਰੀ ਵਿੱਚ ਅੱਠ ਲੋਕਾਂ ਦੀ ਹੱਤਿਆ ਦਾ ਦੋਸ਼ ਲੱਗਾ।
ਪੀੜਤ ਪਰਿਵਾਰ ਦੀ ਵਕਾਲਤ ਕਰ ਰਹੀ ਕਾਨੂੰਨੀ ਫਿਰਮ Rice Parsons Leoni & Elliott LLP ਨੇ ਕਿਹਾ ਕਿ ਇਸ ਮੁਕੱਦਮੇ ਦਾ ਮਕਸਦ ਇਹ ਜਾਣਨਾ ਹੈ ਕਿ Tumbler Ridge ਦੀ ਇਸ ਹਿੰਸਕ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਸਨ, ਜ਼ਿੰਮੇਵਾਰੀਆਂ ਤੈਅ ਕਰਨੀਆਂ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣੇ।
ਰਿਪੋਰਟਾਂ ਅਨੁਸਾਰ ਮੁਲਜ਼ਮ ਦਾ ChatGPT ਖਾਤਾ 2025 ਵਿੱਚ ਬੈਨ ਕਰ ਦਿੱਤਾ ਗਿਆ ਸੀ, ਪਰ ਕੰਪਨੀ ਦਾ ਕਹਿਣਾ ਹੈ ਕਿ ਉਸਨੇ ਬਾਅਦ ਵਿੱਚ ਦੂਜਾ ਖਾਤਾ ਬਣਾ ਕੇ ਇਸ ਪਾਬੰਦੀ ਨੂੰ ਬਾਈਪਾਸ ਕਰ ਲਿਆ। ਕੰਪਨੀ ਨੇ ਪਹਿਲਾਂ ਕਿਹਾ ਸੀ ਕਿ user activity “ਤੁਰੰਤ ਅਤੇ ਭਰੋਸੇਯੋਗ ਖ਼ਤਰੇ” ਦੇ ਮਿਆਰ ‘ਤੇ ਪੂਰੀ ਨਹੀਂ ਉਤਰੀ, ਇਸ ਲਈ ਮਾਮਲਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਹੀਂ ਭੇਜਿਆ ਗਿਆ।
ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਚੈਟਬੋਟ ਦੀ ਡਿਜ਼ਾਈਨ ਲਾਪਰਵਾਹੀ ਨਾਲ ਕੀਤੀ ਗਈ ਅਤੇ ਇਸ ਨੇ ਮੁਲਜ਼ਮ ਨੂੰ ਜਾਣਕਾਰੀ ਅਤੇ ਮਦਦ ਪ੍ਰਦਾਨ ਕੀਤੀ।