US ਦੇ NATIONAL COUNTERTERRRORISM CENTRE ਦੇ ਡਾਇਰੈਕਟਰ JOE KENT ਨੇ ਦਿੱਤਾ ਅਸਤੀਫਾ
ਯੂ.ਐੱਸ. ਦੇ ਨੈਸ਼ਨਲ ਕਾਊਂਟਰਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਜੋ ਕੈਂਟ ਨੇ ਮੰਗਲਵਾਰ ਨੂੰ ਅਚਾਨਕ ਅਸਤੀਫਾ ਦੇ ਦਿੱਤਾ। ਉਸਨੇ ਕਿਹਾ ਕਿ ਉਹ ਇਰਾਨ 'ਤੇ ਸੈਨਿਕ ਹਮਲਿਆਂ ਦੀ JUSTFICATION ਨਾਲ ਸਹਿਮਤ ਨਹੀਂ ਹੈ ਅਤੇ ਟਰੰਪ ਪ੍ਰਸ਼ਾਸਨ ਦੀ ਜੰਗ ਦਾ ਸਮਰਥਨ “ਆਪਣੇ ਮਨ ਨਾਲ ਨਹੀਂ ਕਰ ਸਕਦਾ।” ਕੈਂਟ ਨੇ ਸਪਸ਼ਟ ਕੀਤਾ ਕਿ ਈਰਾਨ ਨੇ ਸਾਡੇ ਦੇਸ਼ ਲਈ ਕੋਈ ਖ਼ਤਰਾ ਨਹੀਂ ਪੈਦਾ ਕੀਤਾ, ਅਤੇ ਇਹ ਸਪੱਸ਼ਟ ਹੈ ਕਿ ਅਸੀਂ ਇਜ਼ਰਾਈਲ ਅਤੇ ਉਸਦੀ ਸ਼ਕਤੀਸ਼ਾਲੀ ਅਮਰੀਕੀ ਲਾਬੀ ਦੇ ਦਬਾਅ ਕਾਰਨ ਇਹ ਯੁੱਧ ਸ਼ੁਰੂ ਕੀਤਾ ਹੈ,
ਕੈਂਟ political candidate ਰਹਿ ਚੁੱਕੇ ਹਨ ਅਤੇ ਗ੍ਰੀਨ ਬੇਰੇਟ ਅਤੇ ਸੀ.ਆਈ.ਏ. ਵਿੱਚ ਸੇਵਾ ਕਰ ਚੁੱਕਾ ਹੈ। ਉਸਨੇ ਸੂਚਨਾ ਵਿਭਾਗ ਵਿੱਚ ਸੈਨਿਕ ਹਮਲਿਆਂ ਅਤੇ ਆਤੰਕਵਾਦ ਦੀ ਪੜਤਾਲ ਦੀ ਜ਼ਿੰਮੇਵਾਰੀ ਸੰਭਾਲੀ। ਉਸਦੇ ਅਸਤੀਫੇ ਨੇ ਟਰੰਪ ਪ੍ਰਸ਼ਾਸਨ ਦੇ ਅੰਦਰ ਵੀ ਇਰਾਨ ਜੰਗ ਦੇ ਤਰੀਕੇ ਤੇ ਚਿੰਤਾ ਜਤਾਈ।
ਡੈਮੋਕ੍ਰੈਟਾਂ ਨੇ ਕੈਂਟ ਦੀ ਪੁਸ਼ਟੀ ਲਈ ਵਿਰੋਧ ਕੀਤਾ ਸੀ, ਪਰ ਸੈਨੇਟਰ ਮਾਰਕ ਵਾਰਨਰ ਨੇ ਕਿਹਾ ਕਿ ਉਸਦੇ ਇਰਾਨ ਹਮਲਿਆਂ ਬਾਰੇ ਸਵਾਲ ਸਹੀ ਸਨ। ਰਿਪਬਲਿਕਨ ਨੇ ਉਸਦੀ ਸੈਨਿਕ ਅਤੇ ਇੰਟੈਲੀਜੈਂਸ ਸੇਵਾ ਦੀ ਪ੍ਰਸ਼ੰਸਾ ਕੀਤੀ। ਕੈਂਟ ਦੇ ਅਸਤੀਫੇ ਨਾਲ ਅਮਰੀਕੀ ਸੁਰੱਖਿਆ ਨੀਤੀਆਂ ਅਤੇ ਮਿਡਲ ਈਸਟ ਵਿੱਚ ਸੰਘਰਸ਼ ਬਾਰੇ ਹੋਰ ਗੰਭੀਰ ਚਰਚਾ ਉਤਪੰਨ ਹੋਵੇਗੀ।