VANCOUVER ਦੀ E-BROADWAY ਸੜਕ MAIN ਸਟ੍ਰੀਟ ਤੋਂ QUEBEC ਸਟ੍ਰੀਟ ਤਕ ਚਾਰ ਮਹੀਨਿਆਂ ਲਈ ਰਹੇਗੀ ਬੰਦ
ਵੈਂਕੂਵਰ ਦੇ ਡਰਾਈਵਰਾਂ ਲਈ ਸੂਚਨਾ ਹੈ ਕਿ ਅੱਜ ਤੋਂ ਇੱਕ ਮੁੱਖ ਮਾਰਗ ਦਾ ਵਿਅਸਤ ਹਿੱਸਾ ਚਾਰ ਮਹੀਨੇ ਲਈ ਬੰਦ ਰਹੇਗਾ। ਸਵੇਰੇ 7 ਵਜੇ ਤੋਂ ਈਸਟ ਬ੍ਰਾਡਵੇ ਮੈਨ ਸਟ੍ਰੀਟ ਤੋਂ ਕਿਊਬੈਕ ਸਟ੍ਰੀਟ ਤੱਕ TRAFFIC ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਹ ਬੰਦਸ਼ ਬ੍ਰਾਡਵੇ ਸਬਵੇ ਪ੍ਰੋਜੈਕਟ ਦੇ CONSTRUCTION ਲਈ ਕੀਤੀ ਜਾ ਰਹੀ ਹੈ, ਜਿਸ ਦੌਰਾਨ ਟ੍ਰੈਫਿਕ ਡੈਕ ਪੈਨਲ ਅਤੇ supporting girders ਹਟਾਏ ਜਾਣਗੇ, ਨਾਲ ਹੀ FILLING, ਸੜਕ ਮੁਰੰਮਤ, ਕਰੇਨ ਕੰਮ ਅਤੇ ਹੋਰ CONSTRUCTION ਕੀਤੀ ਜਾਵੇਗੀ। ਕੰਮ ਸਵੇਰੇ 7 ਤੋਂ ਰਾਤ 10 ਵਜੇ ਤੱਕ, ਸੋਮਵਾਰ ਤੋਂ ਸ਼ਨੀ=ਵਾਰ ਚਲੇਗਾ। ਸ਼ਹਿਰ ਦਾ ਕਹਿਣਾ ਹੈ ਕਿ ਫੁੱਟਪਾਥ ਖੁੱਲ੍ਹੇ ਰਹਿਣਗੇ ਅਤੇ ਕਾਰੋਬਾਰਾਂ ਤੇ ਘਰਾਂ ਤੱਕ ਪਹੁੰਚ ਬਣੀ ਰਹੇਗੀ, ਜਦਕਿ ਟ੍ਰਾਂਜ਼ਿਟ ਨੂੰ ਈਸਟ 8ਵੀਂ ਐਵਿਨਿਊ ਵੱਲ ਮੋੜਿਆ ਜਾਵੇਗਾ ਅਤੇ ਡਰਾਈਵਰਾਂ ਨੂੰ DETOUR ਵਰਤਣੇ ਪੈਣਗੇ। ਮਾਊਂਟ ਪਲੇਜ਼ੈਂਟ ਬੀਆਈਏ ਦਾ ਕਹਿਣਾ ਹੈ ਕਿ ਕਾਰੋਬਾਰ ਇਸ ਬੰਦਸ਼ ਦੇ ਪ੍ਰਭਾਵ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਹਨ ਅਤੇ ਕੁਝ ਕਾਰੋਬਾਰ ਚਾਰ ਮਹੀਨੇ ਤੱਕ ਟਿਕ ਨਹੀਂ ਸਕਦੇ। ਬ੍ਰਾਡਵੇ ਸਬਵੇ ਪ੍ਰੋਜੈਕਟ ਹੁਣ ਪਤਝੜ 2027 ਵਿੱਚ ਖੁਲਣ ਦੀ ਉਮੀਦ ਹੈ, ਜੋ ਸਮੇਂ ਤੋਂ ਦੋ ਸਾਲ ਪਿੱਛੇ ਅਤੇ ਲਗਭਗ 100 ਮਿਲੀਅਨ ਡਾਲਰ ਵੱਧ ਖਰਚ ਨਾਲ ਹੈ, ਜਦਕਿ ਕੁੱਲ ਲਾਗਤ ਲਗਭਗ 3 ਬਿਲੀਅਨ ਡਾਲਰ ਦੱਸੀ ਜਾ ਰਹੀ ਹੈ। ਪ੍ਰੋਜੈਕਟ ਪੂਰਾ ਹੋਣ ’ਤੇ ਇਹ ਸਬਵੇ ਲਾਈਨ ਯਾਤਰੀਆਂ ਦਾ ਰੋਜ਼ਾਨਾ ਸਫ਼ਰ ਕਰੀਬ 30 ਮਿੰਟ ਤੱਕ ਘਟਾ ਸਕਦੀ ਹੈ।