VANCOUVER ਦੇ ਮੇਅਰ KEN SIM ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਕਰ ਸਕਦੀਆਂ ਹਨ ਗਠਜੋੜ
ਵੈਂਕੂਵਰ ਸਿਟੀ ਹਾਲ ਵਿੱਚ ਵਿਰੋਧੀ ਪਾਰਟੀਆਂ ਇਸ ਸਾਲ ਹੋਣ ਵਾਲੀ ਮਿਊਂਸਪਲ ਚੋਣ ਤੋਂ ਪਹਿਲਾਂ ਇਕੱਠੇ ਹੋਣ ਬਾਰੇ ਖੁੱਲ੍ਹੀ ਚਰਚਾ ਕਰ ਰਹੀਆਂ ਹਨ।
OneCity ਪਾਰਟੀ ਨੇ COPE ਅਤੇ Green Party ਨੂੰ ਸੁਝਾਅ ਦਿੱਤਾ ਹੈ ਕਿ ਉਹ ਪ੍ਰਾਇਮਰੀ ਚੋਣ ਕਰਕੇ ਇਕੋ ਉਮੀਦਵਾਰ ਚੁਣਨ, ਜੋ ਮੇਅਰ Ken Sim ਅਤੇ ਉਸ ਦੀ ABC ਪਾਰਟੀ ਦਾ ਮੁਕਾਬਲਾ ਕਰੇ।
OneCity ਦੇ ਮੇਅਰ ਉਮੀਦਵਾਰ ਵਿਲੀਅਮ ਅਜ਼ਾਰੌਫ਼ ਨੇ ਕਿਹਾ ਕਿ ਇਸ ਦਾ ਮਕਸਦ ਪ੍ਰੋਗ੍ਰੈਸਿਵ ਵੋਟਾਂ ਦੀ ਵੰਡ ਰੋਕਣਾ ਅਤੇ “ਪ੍ਰੋਗ੍ਰੈਸਿਵ ਬਹੁਮਤ” ਬਣਾਉਣਾ ਹੈ।
ਗ੍ਰੀਨਜ਼ ਅਤੇ COPE ਕਹਿੰਦੇ ਹਨ ਕਿ ਉਹ ਇਸ ਪੇਸ਼ਕਸ਼ ‘ਤੇ ਵਿਚਾਰ ਕਰ ਰਹੇ ਹਨ, ਪਰ COPE ਦਾ ਦਾਅਵਾ ਹੈ ਕਿ ਉਹ ਪਹਿਲਾਂ ਹੀ ਇਸ ਤਰ੍ਹਾਂ ਦਾ ਸੁਝਾਅ ਦੇ ਚੁੱਕੇ ਹਨ। ਗ੍ਰੀਨਜ਼ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਸਾਂਝ ਕੌਂਸਲ, ਸਕੂਲ ਬੋਰਡ ਅਤੇ ਪਾਰਕ ਬੋਰਡ ਤੱਕ ਹੋਣੀ ਚਾਹੀਦੀ ਹੈ।
UBC ਦੇ ਰਾਜਨੀਤਿਕ ਵਿਗਿਆਨੀ ਸਟੀਵਰਟ ਪ੍ਰੈਸਟ ਦਾ ਕਹਿਣਾ ਹੈ ਕਿ ਇਕਜੁਟ ਮੋਰਚਾ ਬਣਾਉਣਾ ਔਖਾ ਹੈ ਅਤੇ ਸ਼ਰਤਾਂ ਰੱਖਣ ਨਾਲ ਸਹਿਯੋਗ ਵਿੱਚ ਰੁਕਾਵਟ ਆ ਸਕਦੀ ਹੈ।
ਯਾਦ ਰਹੇ ਕਿ ਵੈਂਕੂਵਰ ਵਿੱਚ ਮਿਊਂਸਪਲ ਚੋਣ 17 ਅਕਤੂਬਰ 2026 ਨੂੰ ਹੋਵੇਗੀ।