Worksafe BC ਵੱਲੋਂ ਕਈ Construction ਕੰਪਨੀਆਂ ਨੂੰ ਭਾਰੀ ਜੁਰਮਾਨੇ
ਵਰਕਸੇਫਬੀਸੀ ਨੇ ਫਰੇਜ਼ਰ ਵੈਲੀ ਵਿੱਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ construction ਕੰਪਨੀਆਂ ’ਤੇ ਕੁੱਲ ਹਜ਼ਾਰਾਂ ਡਾਲਰ ਦੇ ਜੁਰਮਾਨੇ ਲਗਾਏ ਹਨ।
ਸਰੀ ਦੀ Langley Roofing Co. Ltd. ਨੂੰ ਚਿੱਲੀਵੈਕ ਵਿੱਚ stop-work order ਦੀ ਉਲੰਘਣਾ ਕਰਨ ਲਈ 19,232 ਡਾਲਰ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਕੰਪਨੀ ਨੂੰ fall protection ਨਾ ਹੋਣ ਕਾਰਨ ਛੱਤ ਦਾ ਕੰਮ ਰੋਕਣ ਦਾ ਹੁਕਮ ਦਿੱਤਾ ਗਿਆ ਸੀ, ਪਰ ਬਾਅਦ ਦੀ ਜਾਂਚ ਵਿੱਚ ਕੰਮ ਜਾਰੀ ਮਿਲਿਆ।
M & M Excavating Services Ltd. ਨੂੰ ਲੈਂਗਲੀ ਵਿੱਚ underground gas line ਨੂੰ ਨੁਕਸਾਨ ਪਹੁੰਚਾਉਣ ਲਈ 24,493 ਡਾਲਰ ਦਾ ਜੁਰਮਾਨਾ ਹੋਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਕੰਪਨੀ ਨੇ underground utilities ਦੀ ਜਾਂਚ ਕੀਤੇ ਬਿਨਾਂ excavation area ਵਧਾ ਦਿੱਤਾ ਸੀ।
ਅਬਟਸਫੋਰਡ ਦੀ Bassi & Sons Construction Ltd. ਨੂੰ basement ਵਿੱਚ ਡਿੱਗਣ ਤੋਂ ਬਚਾਉਣ ਲਈ guardrails ਨਾ ਲਗਾਉਣ ਕਾਰਨ 2,500 ਡਾਲਰ ਦਾ ਜੁਰਮਾਨਾ ਹੋਇਆ।
ਸਰੀ ਦੀ Popular Stucco Wiring Ltd. ਨੂੰ ਬਿਨਾਂ fall protection ਛੱਤ ’ਤੇ ਕੰਮ ਕਰ ਰਹੇ ਕਰਮਚਾਰੀ ਕਾਰਨ 2,500 ਡਾਲਰ ਅਤੇ Uppal Plastering & Stucco Ltd. ਨੂੰ ਅਸੁਰੱਖਿਅਤ scaffolding ਲਈ 2,559 ਡਾਲਰ ਦਾ ਜੁਰਮਾਨਾ ਕੀਤਾ ਗਿਆ।
ਇਸ ਤੋਂ ਇਲਾਵਾ Ace Excavation ਨੂੰ 33,927 ਡਾਲਰ ਤੋਂ ਵੱਧ ਦਾ ਜੁਰਮਾਨਾ ਹੋਇਆ।
ਵਰਕਸੇਫਬੀਸੀ ਮੁਤਾਬਕ construction B.C. ਦੇ ਸਭ ਤੋਂ ਖਤਰਨਾਕ sectors ਵਿੱਚੋਂ ਇੱਕ ਹੈ।